ਮਾਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ
05:35 AM May 09, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਰਾਜਪੁਰਾ, 8 ਮਈ
ਸਰਾਏਬੰਜਾਰਾ ਰੇਲਵੇ ਪੁਲੀਸ ਨੂੰ ਰੇਲਵੇ ਟਰੈਕ ਬੁਰਜੀ ਨੰਬਰ 297/23 ਨੇੜਿਓਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਸਰਾਏਬੰਜਾਰਾ ਜੀਆਰਪੀ ਚੌਕੀ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਮਾਲ ਗੱਡੀ ਦੀ ਲਪੇਟ ਵਿਚ ਆ ਗਿਆ ਸੀ। ਮ੍ਰਿਤਕ ਦੀ ਉਮਰ ਕਰੀਬ 25-30 ਸਾਲ ਦੇ ਵਿਚਕਾਰ ਹੈ, ਕੱਦ 5 ਫੁੱਟ ਅੱਧਾ ਇੰਚ ਲਗਭਗ,ਰੰਗ ਸਾਂਵਲਾ, ਦਾੜ੍ਹੀ ਕੱਟੀ ਹੋਈ (ਮੁੱਲਾ ਫ਼ੈਸ਼ਨ) ਹੈ। ਮ੍ਰਿਤਕ ਪਹਿਲੀ ਨਜ਼ਰ ਤੋਂ ਪਰਵਾਸੀ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਗਰੇ ਰੰਗ ਦੀ ਟੀ-ਸ਼ਰਟ, ਨੀਲੇ ਰੰਗ ਦੀ ਜੀਨ ਪੈਂਟ ਅਤੇ ਭੁਰੇ ਰੰਗ ਦੀ ਬੈਲਟ ਲਗਾਈ ਹੋਈ ਹੈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ। ਪਹਿਚਾਣ ਲਈ ਲਾਸ਼ ਨੂੰ ਸਿਵਲ ਹਸਪਤਾਲ ਰਾਜਪੁਰਾ ਦੇ ਮੁਰਦਾ ਘਰ ਵਿਚ 72 ਘੰਟੇ ਲਈ ਰਖਵਾ ਦਿੱਤਾ ਗਿਆ ਹੈ।
Advertisement
Advertisement