ਮਾਮੂਲੀ ਗੱਲ ’ਤੇ ਬੱਚੜੇ ਪਿੰਡ ’ਚ ਗੋਲੀ ਚੱਲੀ
05:22 AM May 13, 2025 IST
ਪੱਤਰ ਪ੍ਰੇਰਕ
Advertisement
ਤਰਨ ਤਾਰਨ, 12 ਮਈ
ਇਲਾਕੇ ਦੇ ਪਿੰਡ ਬੱਚੜੇ ਵਿੱਚ ਬੀਤੀ ਸ਼ਾਮ ਦੋ ਧਿਰਾਂ ਵਿਚਾਲੇ ਕਿਸੇ ਮਾਮੂਲੀ ਗੱਲ ਤੋਂ ਪੈਦਾ ਹੋਏ ਤਕਰਾਰ ਦੌਰਾਨ ਗੋਲੀ ਚੱਲ ਗਈ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ| ਇਸ ਸਬੰਧੀ ਸਥਾਨਕ ਥਾਣਾ ਸਿਟੀ ਦੇ ਏਐੱਸਆਈ ਪਰਦੁਮਨ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕਰ ਕੇ ਗੋਲੀ ਚਲਾਉਣ ਵਾਲੇ ਪਿੰਡ ਵਾਸੀ ਜਸਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਜਸਬੀਰ ਸਿੰਘ ਦਾ ਉਸ ਦੇ ਗੁਆਂਢੀ ਤਰਲੋਚਨ ਸਿੰਘ ਨਾਲ ਗਲੀ ਵਿੱਚ ਟਾਈਲਾਂ ਦਾ ਚੱਕਾ ਲਗਾਉਣ ਤੋਂ ਤਕਰਾਰ ਹੋ ਗਿਆ| ਇਸੇ ਤੋਂ ਗੁੱਸੇ ਵਿੱਚ ਆਏ ਜਸਬੀਰ ਸਿੰਘ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਫਾਇਰ ਕਰ ਦਿੱਤੇ, ਜਿਸ ਨਾਲ ਆਸ-ਪਾਸ ਦਹਿਸ਼ਤ ਪੈਦਾ ਹੋ ਗਈ| ਪੁਲੀਸ ਨੇ ਮੌਕੇ ਤੋਂ ਪੰਜ ਖੋਲ ਬਰਾਮਦ ਕੀਤੇ ਹਨ| ਤਰਲੋਚਨ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 125, 351 (2) ਅਧੀਨ ਕੇਸ ਦਰਜ ਕੀਤਾ ਹੈ, ਜਦੋਂਕਿ ਮੁਲਜ਼ਮ ਫ਼ਰਾਰ ਹੈ।
Advertisement
Advertisement