ਮਾਨ ਦੀ ਪੁਸਤਕ ‘ਸਮੁੰਦਰਨਾਮਾ’ ਉੱਤੇ ਗੋਸ਼ਟੀ
08:24 AM Nov 26, 2024 IST
Advertisement
ਚੰਡੀਗੜ੍ਹ: ਲਾਲਾ ਲਾਜਪਤ ਰਾਏ ਭਵਨ ਚੰਡੀਗੜ੍ਹ ਵਿੱਚ ਪਰਮਜੀਤ ਮਾਨ ਦੀ ਪੁਸਤਕ ‘ਸਮੁੰਦਰਨਾਮਾ’ ਉੱਤੇ ਗੋਸ਼ਟੀ ਹੋਈ। ਡਾ. ਲਾਭ ਸਿੰਘ ਖੀਵਾ ਮੁੱਖ ਮਹਿਮਾਨ ਰਹੇ ਤੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਨੇ ਪ੍ਰਧਾਨਗੀ ਕੀਤੀ। ਲੇਖਕ ਪਰਮਜੀਤ ਮਾਨ ਨੇ ਸਮੁੰਦਰੀ ਜੀਵਨ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਕਈ-ਕਈ ਮਹੀਨੇ ਧਰਤੀ ਦੇਖਣ ਲਈ ਤਰਸ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਪਾਠਕਾਂ ਦੀ ਮੰਗ ’ਤੇ ਇਹ ਕਿਤਾਬ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਰਹੀ ਹੈ। ਇਸ ਸਮੇਂ ਸਰੂਪ ਸਿਆਲਵੀ, ਡਾ. ਅਵਤਾਰ ਸਿੰਘ ਪਤੰਗ, ਇੰਦਰਜੀਤ ਸਿੰਘ ਪ੍ਰੇਮੀ, ਪਾਲ ਅਜਨਬੀ ਤੇ ਸੁਰਜੀਤ ਸੁਮਨ ਆਦਿ ਪਾਠਕ ਤੇ ਲੇਖਕ ਹਾਜ਼ਰ ਰਹੇ। ਡਾ. ਜਤਿੰਦਰ ਮਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ। -ਸਾਹਿਤ ਪ੍ਰਤੀਨਿਧ
Advertisement
Advertisement
Advertisement