ਮਾਨਸਿਕ ਤੌਰ ’ਤੇ ਪ੍ਰ੍ੇਸ਼ਾਨ ਵਿਅਕਤੀ ਨੇ ਫਾਹਾ ਲਿਆ
05:58 AM Jun 03, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 2 ਜੂਨ
ਇੱਥੋਂ ਦੇ ਮਾਲਵਾ ਐਵੇਨਿਊ ਖਾਲਸਾ ਨਗਰ ਸੀ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੇ ਨੇਪਾਲ ਵਾਸੀ ਨੌਜਵਾਨ ਨੇ ਆਪਣੇ ਕਮਰੇ ਵਿਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਉਸ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਉਸ ਦੀ ਪਛਾਣ 28 ਸਾਲਾ ਸੁਨੀਲ ਥਾਪਾ ਪੁੱਤਰ ਰਿਮ ਬਹਾਦੁਰ ਵਾਸੀ ਨੇਪਾਲ ਵਜੋਂ ਹੋਈ ਹੈ। ਉਹ ਇੱਥੇ ਇੱਕ ਮਸ਼ਹੂਰ ਦੁਕਾਨ ’ਤੇ ਰਸੋਈਏ ਵਜੋਂ ਕੰਮ ਕਰਦਾ ਸੀ। ਇਲਾਕਾ ਵਾਸੀਆਂ ਅਤੇ ਪੁਲੀਸ ਮੁਤਾਬਿਕ ਇਸ ਖੇਤਰ ’ਚ 4-5 ਮਹੀਨਿਆਂ ਤੋਂ ਕਿਰਾਏ ’ਤੇ ਰਹਿੰਦਾ ਰਿਹਾ ਸੁਨੀਲ ਥਾਪਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਧਰ, ਥਾਣਾ ਬਖਸੀਵਾਲ਼ਾ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦੀ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਪਹੁੰਚਾਈ ਗਈ ਹੈ ਤੇ ਉਸ ਦੇ ਵਾਰਸਾਂ ਨੂੰ ਇਤਲਾਹ ਦੇ ਦਿੱਤੀ ਗਈ ਹੈ।
Advertisement
Advertisement