ਮਾਨਸਿਕ ਤੌਰ ’ਤੇ ਪ੍ਰੇਸ਼ਾਨ ਬੱਚੀ ਪਰਿਵਾਰ ਨੂੰ ਸੌਂਪੀ
05:35 AM Jul 07, 2025 IST
ਪੀ.ਪੀ.ਵਰਮਾ
Advertisement
ਪੰਚਕੂਲਾ, 6 ਜੁਲਾਈ
ਪੰਚਕੂਲਾ ਪੁਲੀਸ ਨੇ ਮਾਨਸਿਕ ਤੌਰ ’ਤੇ ਅਪਾਹਜ ਲਾਪਤਾ ਬੱਚੀ ਦੀ ਭਾਲ ਕੀਤੀ ਅਤੇ ਉਸ ਨੂੰ ਉਸਦੇ ਪਰਿਵਾਰ ਨਾਲ ਸੁਰੱਖਿਅਤ ਮਿਲਾਇਆ। ਬੱਚੀ ਬੋਲਣ ਦੇ ਵੀ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ, ਜਿਸ ਕਾਰਨ ਪੁਲੀਸ ਲਈ ਉਸਦੀ ਪਛਾਣ ਕਰਨਾ ਵੱਡੀ ਚੁਣੌਤੀ ਬਣੀ। ਜਦੋਂ ਪੁਲੀਸ ਨੂੰ ਬੱਚੀ ਦੇ ਮਿਲਣ ਦੀ ਜਾਣਕਾਰੀ ਮਿਲੀ, ਤਾਂ ਉਸਨੂੰ ਮਹਿਲਾ ਪੁਲੀਸ ਸਟੇਸ਼ਨ ਲਿਆਂਦਾ ਗਿਆ। ਮਹਿਲਾ ਪੁਲੀਸ ਸਟੇਸ਼ਨ ਇੰਚਾਰਜ ਸਬ ਇੰਸਪੈਕਟਰ ਨੇਹਾ ਸੰਧੂ ਨੇ ਦੱਸਿਆ ਕਿ ਇਲਾਕੇ ਵਿੱਚ ਲਗਾਤਾਰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ, ਪੁਲੀਸ ਨੂੰ ਸਫਲਤਾ ਮਿਲੀ ਅਤੇ ਲੜਕੀ ਦੇ ਪਰਿਵਾਰ ਦੀ ਪਛਾਣ ਹੋ ਗਈ ਅਤੇ ਉਸਨੂੰ ਸੁਰੱਖਿਅਤ ਉਸਦੇ ਪਰਿਵਾਰ ਨਾਲ ਮਿਲਾਇਆ ਗਿਆ।
Advertisement
Advertisement