ਮਾਨਸਿਕ ਤੌਰ ’ਤੇ ਪ੍ਰੇਸ਼ਾਨ ਪਰਵਾਸੀ ਨੌਜਵਾਨ ਵੱਲੋਂ ਖ਼ੁਦਕੁਸ਼ੀ
05:14 AM May 10, 2025 IST
ਪੱਤਰ ਪ੍ਰੇਰਕ
Advertisement
ਸਮਾਣਾ, 9 ਮਈ
ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇੱਕ ਪਰਵਾਸੀ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਸਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੰਕਜ (22) ਦੇ ਪਿਤਾ ਰਾਮ ਰਤਨ ਵਾਸੀ ਉੱਤਰ ਪ੍ਰਦੇਸ਼ ਹਾਲ ਆਬਾਦ ਪਿੰਡ ਫਤਿਹਪੁਰ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ 5 ਮਈ ਨੂੰ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਦੇ ਲਈ ਪਰਿਵਾਰ ਸਣੇ ਉੱਤਰ ਪ੍ਰਦੇਸ਼ ਗਿਆ ਹੋਇਆ ਸੀ। ਜਦੋਂ ਕਿ ਮੋਟਰਸਾਈਕਲ ਮਕੈਨਿਕ ਵਜੋਂ ਕੰਮ ਕਰਦਾ ਉਸ ਦਾ ਪੁੱਤਰ ਪੰਕਜ ਘਰ ਹੀ ਸੀ। ਬੀਤੇ ਦਿਨ ਕੰਮ ਉੱਤੇ ਨਾ ਪਹੁੰਚਣ ਤੇ ਜਦੋਂ ਵਰਕਸ਼ਾਪ ਮਾਲਕ ਉਸ ਨੂੰ ਦੇਖਣ ਖੇਤ ਵਿੱਚ ਬਣੇ ਮੋਟਰ ਦੇ ਕੋਠੇ ’ਤੇ ਗਿਆ ਤਾਂ ਉਸ ਨੇ ਉੱਥੇ ਫਾਹਾ ਲੱਗਾ ਦੇਖਿਆ। ਅਧਿਕਾਰੀ ਅਨੁਸਾਰ ਦਰਜ ਬਿਆਨ ਦੇ ਆਧਾਰ ਤੇ ਪੁਲੀਸ ਨੇ ਬੀਐੱਨਐੱਸ ਦੀ ਧਾਰਾ 194 ਤਹਿਤ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
Advertisement
Advertisement