ਮਾਨਸਾ ’ਚ ਜ਼ਿਲ੍ਹਾ ਲਾਇਬਰੇਰੀ ਦਾ ਉਦਘਾਟਨ
05:04 AM Dec 27, 2024 IST
ਮਾਨਸਾ: ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ ਨੇ ਮਾਨਸਾ ਵਿੱਚ ਬੱਚਿਆਂ ਲਈ ਪੰਜਾਬ ਦੀ ਪਹਿਲੀ ਸਰਕਾਰੀ ਜ਼ਿਲ੍ਹਾ ਲਾਇਬਰੇਰੀ ਅਤੇ ਕਲੱਬ ‘ਬਹਾਰ-ਏ-ਖੁਸ਼ੀ’ ਦਾ ਉਦਘਾਟਨ ਕਰ ਕੇ ਬੱਚਿਆਂ ਦੇ ਸਪੁਰਦ ਕੀਤਾ। ਇਸ ਮੌਕੇ ਨੰਨ੍ਹੇ ਬੱਚਿਆਂ ਨੇ ਲਾਇਬਰੇਰੀ ਦਾ ਰਿਬਨ ਕੱਟਣ ਦੀ ਰਸਮ ਨਿਭਾਈ। ਏਡੀਸੀ ਨੇ ਦੱਸਿਆ ਕਿ ਇਹ ਬੱਚਿਆਂ ਲਈ ਖੁੱਲ੍ਹਣ ਵਾਲੀ ਸੂਬੇ ਦੀ ਪਹਿਲੀ ਸਰਕਾਰੀ ਜ਼ਿਲ੍ਹਾ ਲਾਇਬਰੇਰੀ ਹੈ ਅਤੇ ਇਹ ਲਾਇਬਰੇਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਬਾਲ ਭਲਾਈ ਕਾਊਂਸਲ ਮਾਨਸਾ ਵੱਲੋਂ ਬਾਲ ਭਵਨ ਪਾਰਕ ਦੇ ਨੇੜੇ ਖੋਲ੍ਹੀ ਗਈ ਹੈ। ਇਸ ਮੌਕੇ ਐੱਸਡੀਐੱਮ ਨਿਤੇਸ਼ ਕੁਮਾਰ ਜੈਨ, ਕਾਲਾ ਰਾਮ ਕਾਂਸਲ, ਤੇਜਿੰਦਰ ਕੌਰ, ਗਗਨਦੀਪ ਕੌਰ, ਹਰਪ੍ਰੀਤ ਸਿੰਘ ਤੇ ਪਰਦੀਪ ਕੁਮਾਰ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement