ਮਾਨਸਾ ’ਚ ਉਰਦੂ ਦੀਆਂ ਕਲਾਸਾਂ ਪਹਿਲੀ ਜੁਲਾਈ ਤੋਂ
05:29 AM Jun 15, 2025 IST
ਪੱਤਰ ਪ੍ਰੇਰਕ
ਮਾਨਸਾ, 14 ਜੂਨ
ਮਾਨਸਾ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਪਹਿਲੀ ਜੁਲਾਈ ਤੋਂ ਉਰਦੂ ਆਮੋਜ਼ ਦੀਆਂ ਜਮਾਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 6 ਮਹੀਨੇ ਦੇ ਇਸ ਸਰਟੀਫਿਕੇਟ ਕੋਰਸ ਦੀ ਫੀਸ ਉੱਕਾ-ਪੁੱਕਾ 500 ਰੁਪਏ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਨੂੰ ਕਰ ਸਕਦਾ ਹੈ। ਇਸ ਦੀਆਂ ਜਮਾਤਾਂ ਰੋਜ਼ਾਨਾ ਕੰਮ-ਕਾਜ ਵਾਲੇ ਦਿਨ ਸ਼ਾਮ ਸਵਾ ਪੰਜ ਤੋਂ ਸਵਾ ਛੇ ਵਜੇ ਤੱਕ ਲੱਗਣਗੀਆਂ। ਇਸ ਸਬੰਧੀ ਫਾਰਮ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਸਥਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
Advertisement
Advertisement