ਮਾਨਸਰੋਵਰ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ
04:14 AM Jun 14, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 13 ਜੂਨ
ਤਿੱਬਤ ’ਚ ਕੈਲਾਸ਼ ਮਾਨਸਰੋਵਰ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਅੱਜ ਵਿਦੇਸ਼ ਰਾਜ ਮੰਤਰੀ ਪਬਿੱਤਰ ਮਾਰਗੇਰੀਟਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੰਜ ਸਾਲ ਬਾਅਦ ਮੁੜ ਤੋਂ ਸ਼ੁਰੂ ਹੋ ਰਹੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਕੁੱਲ 720 ਸ਼ਰਧਾਲੂਆਂ ਦੀ ਚੋਣ ਕੀਤੀ ਗਈ ਹੈ। 48-48 ਸ਼ਰਧਾਲੂਆਂ ਦੇ ਪੰਜ ਜਥੇ ਉੱਤਰਾਖੰਡ ਦੇ ਲਿਪੁਲੇਖ ਦੱਰੇ ਰਾਹੀਂ ਯਾਤਰਾ ਕਰਨਗੇ ਜਦਕਿ 48-48 ਸ਼ਰਧਾਲੂਆਂ ਦੇ 10 ਜਥੇ ਸਿੱਕਮ ਦੇ ਨਾਥੂ ਲਾ ਦੱਰੇ ਰਾਹੀਂ ਯਾਤਰਾ ਕਰਨਗੇ। ਰੱਖਿਆ ਮੰਤਰਾਲਾ, ਗ੍ਰਹਿ ਮੰਤਰਾਲਾ, ਭਾਰਤ-ਤਿੱਬਤ ਸਰਹੱਦੀ ਪੁਲੀਸ, ਦਿੱਲੀ, ਉੱਤਰਾਖੰਡ ਤੇ ਸਿੱਕਮ ਦੀਆਂ ਸੂਬਾ ਸਰਕਾਰਾਂ ਤੇ ਕੌਮੀ ਸੂਚਨਾ ਵਿਗਿਆਨ ਕੇਂਦਰ ਯਾਤਰਾ ਦੇ ਸੰਚਾਲਨ ’ਚ ਸ਼ਾਮਲ ਹਨ।
Advertisement
Advertisement