ਮਾਨਵ ਅਧਿਕਾਰ ਵੈੱਲਫੇਅਰ ਦੇ ਅਹੁਦੇਦਾਰਾਂ ਦੀ ਚੋਣ
07:43 AM Jan 14, 2025 IST
ਲਹਿਰਾਗਾਗਾ: ਇਥੇ ਮਾਨਵ ਅਧਿਕਾਰ ਵੈੱਲਫੇਅਰ ਸੰਗਠਨ ਨੂੰ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਹੋਰ ਵਧੇਰੇ ਸਰਗਰਮ ਕਰਨ ਹਿੱਤ ਐੱਸਪੀ ਸ਼ਰਮਾ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਗਠਨ ਦੇ ਨੈਸ਼ਨਲ ਚੇਅਰਮੈਨ ਰਾਜ ਕੁਮਾਰ ਨਾਗਪਾਲ, ਨੈਸ਼ਨਲ ਸੀਨੀਅਰ ਵਾਈਸ ਪ੍ਰਧਾਨ ਭਾਗ ਸਿੰਘ ਸਗਵਾਲ, ਹਰਿਆਣਾ ਦੇ ਆਰਗੇਨਾਈਜੇਸ਼ਨ ਸੈਕਟਰੀ ਅਨਿਲ ਢੀਂਗਰਾ, ਨੈਸ਼ਨਲ ਮੈਂਬਰ ਸਾਹਿਲ,ਅਮਨ, ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਨੈਸ਼ਨਲ ਸਲਾਹਕਾਰ ਰਾਕੇਸ਼ ਸਿੰਗਲਾ ਲਹਿਰਾਗਾਗਾ ਅਤੇ ਜਨਰਲ ਸਕੱਤਰ ਬਿਲੇਸ਼ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਚੇਅਰਮੈਨ ਵੱਲੋਂ ਡਾਕਟਰ ਚਿਤਰਾ ਲੇਖਾ ਸ਼ਰਮਾ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਦਾ ਪ੍ਰਭਾਰੀ ਬਣਾਉਣ ਦੇ ਨਾਲ-ਨਾਲ ਸੰਜੇ ਗਰਗ ਨੂੰ ਮੀਡੀਆ ਪ੍ਰਭਾਰੀ ਬਣਾਇਆ ਗਿਆ। ਮੀਟਿੰਗ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement