ਮਾਤਾ ਵੈਸ਼ਨੋ ਦੇਵੀ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਮੀਟਿੰਗ
05:00 AM Dec 27, 2024 IST
ਨਿੱਜੀ ਪੱਤਰ ਪ੍ਰੇਰਕ
Advertisement
ਤਪਾ, 26 ਦਸੰਬਰ
ਮਾਤਾ ਵੈਸ਼ਨੋ ਦੇਵੀ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਤਪਾ ਵਿੱਚ ਹੋਈ। ਮੀਟਿੰਗ ਵਿੱਚ ਉਨ੍ਹਾਂ ਵੱਲੋਂ ਮਾਤਾ ਵੈਸ਼ਨੋ ਦੇਵੀ ਕਟਰਾ ਵਿਖੇ 15ਵਾਂ ਵਿਸ਼ਾਲ ਭੰਡਾਰਾ ਲਗਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਫਾਊਂਡੇਸ਼ਨ ਦੇ ਪ੍ਰਬੰਧਕ ਹਰੀਸ਼ ਚੰਦਰ ਗੋਸ਼ਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਇਹ ਭੰਡਾਰਾ ਦੁਰਗਾ ਰੈਜ਼ੀਡੈਂਸੀ ਰੇਲਵੇ ਰੋਡ ਕਟਰਾ ਅਤੇ ਦੁਰਗਾ ਭਵਨ ਕਟਰਾ ਵਿਖੇ 29 ਦਸੰਬਰ ਤੋਂ ਲੈ ਕੇ 1 ਜਨਵਰੀ ਤੱਕ ਅਤੇ ਭੂਮਿਕਾ ਮੰਦਰ ਕਟਰਾ ਵਿਖੇ 31 ਦਸੰਬਰ ਤੋਂ 1 ਜਨਵਰੀ ਤੱਕ ਇਹ ਭੰਡਾਰਾ ਲਾਇਆ ਜਾਵੇਗਾ। ਇਸ ਮੌਕੇ ਕੀਰਤੀ ਦੇਵ, ਭੁਪਿੰਦਰ ਹਸੀਜਾ ਭੁੱਟੋ, ਸ਼ਿਵਮ ਬਾਂਸਲ, ਪ੍ਰੇਮ ਮਿੱਤਲ, ਮਨੋਜ ਗੋਇਲ ਤੇ ਕਰਨ ਮਿੱਤਲ ਆਦਿ ਮੌਜੂਦ ਸਨ।
Advertisement
Advertisement