ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਤਾ ਪ੍ਰੇਮਲਤਾ ਸਰਵਹਿੱਤਕਾਰੀ ਸਕੂਲ ਨੂੰ ਪੱਖੇ ਦਾਨ

04:59 AM Jun 10, 2025 IST
featuredImage featuredImage
ਸਕੂਲ ਨੂੰ ਪੱਖੇ ਭੇਟ ਕਰਦੇ ਹੋਏ ਕਲੱਬ ਮੈਂਬਰ।
ਪੱਤਰ ਪ੍ਰੇਰਕ
Advertisement

ਪਾਤੜਾਂ, 9 ਜੂਨ

ਰੋਟਰੀ ਕਲੱਬ ਪਾਤੜਾਂ ਰੋਇਲ ਦੇ ਕਲੱਬ ਮੈਂਬਰ ਜੀਵਨ ਸਿੰਗਲਾ ਅਤੇ ਨਰਾਇਣ ਗਰਗ ਵੱਲੋਂ ਮਾਤਾ ਪ੍ਰੇਮ ਲਤਾ ਸਰਵਹਿੱਤਕਾਰੀ ਸਕੂਲ ਵਿੱਚ ਛੱਤ ਵਾਲੇ ਦਸ ਪੱਖੇ ਦਾਨ ਕੀਤੇ ਗਏ। ਕਲੱਬ ਦੇ ਪ੍ਰਧਾਨ ਕਪਿਲ ਕੌਸ਼ਲ ਮਲਿਕ ਨੇ ਦੱਸਿਆ ਕਿ ਕਲੱਬ ਵੱਲੋਂ ਮਾਤਾ ਪ੍ਰੇਮਲਤਾ ਸਰਵਹਿੱਤਕਾਰੀ ਸਕੂਲ ਵਿੱਚ 10 ਪੱਖੇ ਦਾਨ ਕੀਤੇ ਗਏ। ਇਸ ਤੋਂ ਪਹਿਲਾਂ ਕਲੱਬ ਵੱਲੋਂ ਸਰਕਾਰੀ ਮਿਡਲ ਸਕੂਲ ਨਿਆਲ ਵਿੱਚ ਵਾਟਰ ਫਿਲਟਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ 120 ਲਿਟਰ ਵਾਲਾ ਵਾਟਰ ਕੂਲਰ ਵੀ ਜਨਹਿੱਤ ਲਈ ਦਾਨ ਦਿੱਤਾ ਜਾਵੇਗਾ। ਇਸ ਮੌਕੇ ਸੈਕਟਰੀ ਕੁਨਾਲ ਗੋਇਲ, ਕੈਸ਼ੀਅਰ ਅਰੁਣ ਕੁਮਾਰ, ਅਮਨਦੀਪ ਸਿੰਘ, ਰਾਕੇਸ਼ ਗਰਗ ਚੇਅਰਮੈਨ ਮਦਰ ਇੰਡੀਆ, ਨਾਰਾਇਣ ਗਰਗ, ਅਸ਼ੋਕ ਗਰਗ, ਹਰਮੇਸ਼ ਸਿੰਗਲਾ, ਰਾਕੇਸ਼ ਗੋਇਲ, ਨਰਾਇਣ ਦਾਸ, ਰਾਕੇਸ਼ ਸਿੰਗਲਾ ਚੇਅਰਮੈਨ ਗੁਰੂਕੁਲ ਸਕੂਲ, ਵਿਸ਼ਾਲ ਗੋਇਲ, ਡਾ. ਅਸ਼ੋਕ ਦੇਵ, ਡਾ. ਮੋਹਨ ਲਾਲ ਸਿੰਗਲਾ, ਸੋਨੂ ਬਾਂਸਲ, ਸੁਨੀਲ ਮਿੱਤਲ, ਹੈਪੀ ਸਿੰਗਲਾ, ਡਾ. ਅਮਨ ਸ਼ਰਮਾ, ਦੀਪਕ ਗਰਗ, ਰਾਕੇਸ਼ ਸਿੰਗਲਾ, ਸੰਦੀਪ ਗੁਪਤਾ ਤੇ ਰਾਜਿੰਦਰ ਬਾਂਸਲ ਆਦਿ ਮੈਂਬਰ ਹਾਜ਼ਰ ਸਨ।

Advertisement

Advertisement