ਮਾਤਾ ਗੁਜਰੀ ਸਕੂਲ ਦਾ ਨਤੀਜਾ ਸੌ ਫੀਸਦੀ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 13 ਮਈ
ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਨੇੜੇ ਦੇਵੀਗੜ੍ਹ ਦੇ ਆਰਟਸ, ਕਾਮਰਸ ਅਤੇ ਸਾਇੰਸ ਗਰੁੱਪ ਵਿੱਚ ਕੁੱਲ 175 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਤੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਇਸ ਦੌਰਾਨ ਸਕੂਲ ਡਾਇਰੈਕਟਰ ਭੁਪਿੰਦਰ ਸਿੰਘ ਅਤੇ ਪ੍ਰੈਜ਼ੀਡੈਂਟ ਰਵਿੰਦਰ ਕੌਰ ਨੇ ਦੱਸਿਆ ਕਿ ਕਾਮਰਸ ’ਚ ਅਨਮੋਲਪ੍ਰੀਤ ਕੌਰ ਨੇ 95.4 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਖੁਸ਼ਲੀਨ ਕੌਰ ਨੇ 94.6 ਫੀਸਦੀ ਲੈ ਕੇ ਦੂਜਾ ਤੇ ਸਿਮਰਨਜੋਤ ਕੌਰ ਨੇ 92.4 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਿਰਨਦੀਪ ਕੌਰ ਆਰਟਸ ਗਰੁੱਪ ਨੇ 93.2 ਪ੍ਰਤੀਸ਼ਤ ਲੈ ਕੇ ਪਹਿਲਾ, ਖੁਸ਼ੀ ਅਤੇ ਮਹਿਕਦੀਪ ਕੌਰ ਨੇ 92.4 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਐਸ਼ਵੀਨ ਕੌਰ ਨੇ 90.4 ਪ੍ਰਤੀਸ਼ਤ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਾਇੰਸ ਸਟਰੀਮ ਵਿੱਚੋਂ ਜੋਬਨਪ੍ਰੀਤ ਸਿੰਘ ਨੇ 90.2 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ, ਮਹਿਕਪ੍ਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਅਤੇ ਅਨੁਰਾਜ ਵੀਰ ਕੌਰ ਨੇ 88.5 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।