ਮਾਤਾ ਕਰਮਜੀਤ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ
ਰਾਜਪੁਰਾ, 13 ਜੂਨ
ਰਾਜਪੁਰਾ ਦੇ ਉੱਘੇ ਸਿਆਸੀ ਆਗੂ ਅਤੇ ਸਮਾਜ ਸੇਵੀ ਨੌਜਵਾਨ ਜਸਵੰਤ ਸਿੰਘ ਅਲੂਣਾ ਦੀ ਮਾਤਾ ਕਰਮਜੀਤ ਕੌਰ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਅਲੂਣਾ ਵਿੱਚ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਮਰਹੂਮ ਵਿੱਤ ਮੰਤਰੀ ਕੈਪਟਨ ਕਵਲਜੀਤ ਸਿੰਘ ਦੀ ਬੇਟੀ ਮਨਪ੍ਰੀਤ ਕੌਰ ਡੋਲੀ ਨੇ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਸ਼ਰਧਾਂਜਲੀ ਸਮਾਗਮ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਰਾਣਾ, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ, ਸਾਬਕਾ ਚੇਅਰਮੈਨ ਜਸਵਿੰਦਰ ਜੱਸੀ,ਗੁਰਦੁਆਰਾ ਪ੍ਰਧਾਨ ਅਬਰਿੰਦਰ ਸਿੰਘ ਕੰਗ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਕੌਂਸਲਰ ਅਮਨਦੀਪ ਨਾਗੀ, ਜਗਨੰਦਨ ਗੁਪਤਾ,ਕਾਰੋਬਾਰੀ ਜਸਵਿੰਦਰ ਸਿੰਘ ਦੁੱਗਲ,ਬੀਜੇਪੀ ਨੇਤਾ ਜਰਨੈਲ ਸਿੰਘ ਹੈਪੀ, ‘ਆਪ’ ਆਗੂ ਜਗਦੀਪ ਅਲੂਣਾ, ਅਕਾਲੀ ਆਗੂ ਅਰਵਿੰਦਰਪਾਲ ਸਿੰਘ ਰਾਜੂ, ਗੁਰਦੀਪ ਸਿੰਘ ਊਂਟਸਰ ਸਾਬਕਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਕਾਂਗਰਸ, ਕੀਰਤ ਸਿੰਘ ਸਿਹਰਾ, ਨਿਰਮੈਲ ਸਿੰਘ ਐੱਸਜੀਪੀਸੀ ਮੈਂਬਰ, ਐੱਸਡੀਐੱਮ ਗੁਰਮੰਦਰ ਸਿੰਘ, ਡੀਐੱਸਪੀ ਭਗਵੰਤ ਸਿੰਘ, ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ, ਤਿਰਲੋਚਨ ਸਿੰਘ ਰਾਓਮਾਜਰਾ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਆਏ ਆਗੂਆਂ ਭਾਰੀ ਗਿਣਤੀ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।