For the best experience, open
https://m.punjabitribuneonline.com
on your mobile browser.
Advertisement

ਮਾਣੋਚਾਹਲ ਦੀ ਕਿਤਾਬ ‘ਮੇਰਾ ਪਿੰਡ ਤੇ ਮੇਰੇ ਲੋਕ’ ਲੋਕ ਅਰਪਣ

07:26 AM Apr 19, 2024 IST
ਮਾਣੋਚਾਹਲ ਦੀ ਕਿਤਾਬ ‘ਮੇਰਾ ਪਿੰਡ ਤੇ ਮੇਰੇ ਲੋਕ’ ਲੋਕ ਅਰਪਣ
ਕਿਤਾਬ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।
Advertisement

ਤਰਨ ਤਾਰਨ: ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵੱਲੋਂ ਅੱਜ ਇੱਥੇ ਭਾਈ ਮੋਹਨ ਸਿੰਘ ਵੈਦ ਤੇ ਯਾਦਗਾਰੀ ਲਾਇਬ੍ਰੇਰੀ ਵਿਚ ਕੀਤੇ ਸਮਾਗਮ ਦੌਰਾਨ ਜਸਵਿੰਦਰ ਸਿੰਘ ਮਾਣੋਚਾਹਲ ਦੀ ਕਿਤਾਬ ‘ਮੇਰਾ ਪਿੰਡ ਤੇ ਮੇਰੇ ਲੋਕ’ ਲੋਕ ਅਰਪਣ ਕੀਤੀ ਗਈ| ਸਾਹਿਤਕਾਰ ਸੁਖਦੇਵ ਸਿੰਘ ਚਾਹਲ, ਬਲਬੀਰ ਸਿੰਘ ਭੈਲ, ਜਸਬੀਰ ਸਿੰਘ ਝਬਾਲ, ਵਜ਼ੀਰ ਸਿੰਘ ਰੰਧਾਵਾ ਅਤੇ ਕਿਤਾਬ ਦੇ ਲੇਖਕ ਜਸਵਿੰਦਰ ਸਿੰਘ ਮਾਣੋਚਾਹਲ ਵੱਲੋਂ ਪੁਤਸਕ ਲੋਕ-ਅਰਪਣ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ ਕਵੀ ਦਰਬਾਰ ਕਰਾਇਆ ਗਿਆ। ਕਵੀ ਦਰਬਾਰ ਵਿੱਚ ਚਰਨ ਸਿੰਘ ਕਾਮਰੇਡ, ਬਲਬੀਰ ਸਿੰਘ ਮੀਆਂਪੁਰ, ਅਜੀਤ ਸਿੰਘ ਨਬੀਪੁਰੀ, ਗੁਰਚਰਨ ਸਿੰਘ ਸਭਰਾ, ਗੁਰਨਾਮ ਸਿੰਘ ਆਨੰਦ, ਮਲਕੀਅਤ ਸਿੰਘ ਫੌਜੀ, ਡਾ. ਅਜਮੇਰ ਸਿੰਘ ਦਰਸ਼ਮਾਂ ਦੇ ਸਨਮੁੱਖ ਹੋਏ। ਸਟੇਜ ਦੀ ਸੇਵਾ ਦਾ ਕਾਰਜ ਜਸਵਿੰਦਰ ਸਿੰਘ ਢਿੱਲੋਂ ਅਤੇ ਹਰਭਜਨ ਸਿੰਘ ਭਗਰੱਥ ਨੇ ਨਿਭਾਇਆ| -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×