ਮਾਡਰਨ ਕਾਲਜ ਖੁਰਦ ਨੂੰ ਮਿਲੀ ਮਾਨਤਾ
04:36 AM May 26, 2025 IST
ਪੱਤਰ ਪ੍ਰੇਰਕ
Advertisement
ਸੰਦੌੜ, 25 ਮਈ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਡਰਨ ਕਾਲਜ ਆਫ਼ ਟੈਕਨੀਕਲ ਐਜੂਕੇਸ਼ਨ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਮਾਨਤਾ ਦੇ ਦਿੱਤੀ ਗਈ ਹੈ। ਸੰਸਥਾ ਦੇ ਡਾਇਰੈਕਟਰ ਅਤੇ ਸਿੱਖਿਆ ਸ਼ਾਸਤਰੀ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਘਟੇ ਰੁਝਾਨ ਉਪਰੰਤ ਪੰਜਾਬ ਵਿੱਚ ਗਰੈਜੂਏਸ਼ਨ ਕੋਰਸਾਂ ਦੀ ਭਾਰੀ ਮੰਗ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਿਸਟੀ ਬਠਿੰਡਾ ਸਰਕਾਰੀ ਯੂਨੀਵਰਸਿਟੀ ਹੈ, ਜਿਸਨੇ ਮਾਡਰਨ ਕਾਲਜ ਨੂੰ ਬੀ.ਏ. (ਕੰਪਿਊਟਰ ਸਾਇੰਸ), ਬੀ.ਕਾਮ., ਡਿਪਲੋਮਾ ਇਨ ਨਰਸਿੰਗ ਅਸਿਸਟੈਂਟ, ਸਕਿੱਲ ਸਰਟੀਫਿਕੇਟ ਕੋਰਸ ਕੰਪਿਊਟਰ ਹਾਰਡਵੇਅਰ ਐਂਡ ਨੈੱਟਵਰਕਿੰਗ ਕੋਰਸਾਂ ਲਈ ਮਾਨਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕੋਰਸ ਲੜਕੇ ਅਤੇ ਲੜਕੀਆਂ ਦੋਵਾਂ ਲਈ ਹਨ।
Advertisement
Advertisement