ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹੀਨੇ ਤੋਂ ਬੰਦ ਦੋਮੋਰੀਆ ਪੁਲ ਨੇੜਲੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ

06:50 AM Jan 10, 2025 IST
ਦੋਮੋਰੀਆ ਪੁਲ ਨੇੜੇ ਪ੍ਰਦਰਸ਼ਨ ਕਰਦੇ ਹੋਏ ਦੁਕਾਨਦਾਰ। -ਫੋਟੋ: ਇੰਦਰਜੀਤ ਵਰਮਾ
ਗਗਨਦੀਪ ਅਰੋੜਾਲੁਧਿਆਣਾ, 9 ਜਨਵਰੀ
Advertisement

ਰੇਲਵੇ ਪ੍ਰਾਜੈਕਟ ਕਾਰਨ ਤਿੰਨ ਮਹੀਨਿਆਂ ਤੋਂ ਬੰਦ ਪਿਆ ਦੋਮੋਰੀਆ ਪੁਲ ਉਥੋਂ ਦੇ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਨਗਰ ਨਿਗਮ ਵੱਲੋਂ ਧੀਮੀ ਰਫ਼ਤਾਰ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜ ਕਾਰਨ ਦੁਕਾਨਦਾਰਾਂ ਵਿੱਚ ਭਾਰੀ ਰੋਸ ਹੈ ਜਿਸ ਕਾਰਨ ਉਨ੍ਹਾਂ ਅੱਜ ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਵੀ ਕੀਤੀ।

ਦੁਕਾਨਦਾਰਾਂ ਨੇ ਮੰਗ ਕੀਤੀ ਕਿ ਪੁਲ ਨੇੜਲੀਆਂ ਦੁਕਾਨਾਂ ਵਾਲੇ ਹਿੱਸੇ ਦਾ ਕੰਮ ਜਲਦੀ ਕਰਵਾਇਆ ਜਾਵੇ। ਦੁਕਾਨਦਾਰਾਂ ਦਾ ਰੋਸ ਹੈ ਕਿ ਇਸ ਪੁਲ ਦੀ ਉਸਾਰੀ ਕਾਰਨ ਉਨ੍ਹਾਂ ਦੀ ਸਾਰੀ ਦੁਕਾਨਦਾਰੀ ਠੱਪ ਹੋ ਗਈ ਹੈ, ਸ਼ਹਿਰ ਵਾਲੇ ਪਾਸਿਓਂ ਜਿਹੜਾ ਗਾਹਕ ਆਉਂਦਾ ਸੀ, ਉਹ ਰਾਹ ਬੰਦ ਹੋਣ ਕਾਰਨ ਆਉਣਾ ਬੰਦ ਹੋ ਗਿਆ ਹੈ। ਸਾਰਾ ਦਿਨ ਦੁਕਾਨਦਾਰ ਸਿਰਫ਼ ਵੇਹਲੇ ਬੈਠ ਕੇ ਘਰ ਜਾਣ ਨੂੰ ਮਜਬੂਰ ਹੋ ਗਏ ਹਨ। ਦੁਕਾਨਦਾਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਜਿਸ ਥਾਂ ’ਤੇ ਰੇਲਵੇ ਵੱਲੋਂ ਪਿੱਲਰ ਪਾਏ ਜਾਣੇ ਹਨ, ਉਥੇ ਹੇਠਾਂ ਤੋਂ ਪਾਈਪ ਲਾਈਨ ਨਿਕਲਦੀ ਹੈ ਤੇ ਉਥੇ ਪਾਣੀ ਖੜ੍ਹਾ ਰਹਿੰਦਾ ਹੈ। ਨਗਰ ਨਿਗਮ ਮੁਲਾਜ਼ਮ ਇਸ ਨੂੰ ਠੀਕ ਨਹੀਂ ਕਰ ਰਹੇ ਜਿਸ ਕਰਕੇ ਰੇਲਵੇ ਦਾ ਕੰਮ ਵੀ ਰੁੱਕਿਆ ਹੋਇਆ ਹੈ।

Advertisement

ਦੋਮੋਰੀਆ ਪੁਲ ਨੇੜੇ ਦੁਕਾਨ ਚਲਾਉਣ ਵਾਲੇ ਸਾਗਰ ਨੇ ਦੱਸਿਆ ਕਿ ਰੇਲਵੇ ਨੇ ਆਪਣਾ ਪ੍ਰਾਜੈਕਟ ਪੂਰਾ ਕਰਨ ਲਈ ਦੋਮੋਰੀਆ ਪੁਲ ਨੂੰ ਤਿੰਨ ਮਹੀਨਿਆਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਰੇਲਵੇ ਦਾ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਪਰ ਨਗਰ ਨਿਗਮ ਦਾ ਕੰਮ ਢਿੱਲਾ ਹੈ ਜਿਸ ਕਾਰਨ ਸਾਰੇ ਪ੍ਰਾਜੈਕਟ ਦੇ ਕੰਮ ਵਿੱਚ ਦੇਰੀ ਹੋ ਰਹੀ ਹੈ। ਜਦੋਂ ਦੁਕਾਨਦਾਰ ਇਕੱਠੇ ਹੋ ਕੇ ਰੇਲਵੇ ਅਧਿਕਾਰੀਆਂ ਨੂੰ ਮਿਲੇ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਕੋਈ ਕਮੀ ਨਹੀਂ ਹੈ ਪਰ ਨਗਰ ਨਿਗਮ ਦੇ ਹਿੱਸੇ ਦਾ ਕੰਮ ਪੈਂਡਿੰਗ ਹੈ। ਜਿਸ ਥਾਂ ’ਤੇ ਰੇਲਵੇ ਦੇ ਪਿੱਲਰ ਲਗਾਏ ਜਾਣੇ ਹਨ, ਉੱਥੇ ਹੇਠਾਂ ਤੋਂ ਪਾਈਪ ਲਾਈਨ ਨਿਕਲਦੀ ਹੈ, ਜਿਥੇ ਪਾਣੀ ਖੜ੍ਹਾ ਹੋਇਆ ਹੈ, ਜਦੋਂ ਤੱਕ ਪਾਈਪ ਲਾਈਨ ਦੀ ਮੁਰੰਮਤ ਨਹੀਂ ਕੀਤੀ ਜਾਂਦੀ, ਉਦੋਂ ਤੱਕ ਰੇਲਵੇ ਕੰਮ ਸ਼ੁਰੂ ਨਹੀਂ ਕਰ ਸਕੇਗਾ। ਨਗਰ ਨਿਗਮ ਦੇ ਕਰਮਚਾਰੀ ਆ ਕੇ ਕੁਝ ਸਮਾਂ ਕੰਮ ਕਰ ਕੇ ਉਥੋਂ ਚਲੇ ਜਾਂਦੇ ਹਨ। ਸਾਗਰ ਨੇ ਦੱਸਿਆ ਕਿ ਦੋਵੇਂ ਪਾਸੇ ਸਾਰਾ ਬਾਜ਼ਾਰ ਬੰਦ ਹੋਣ ਦੀ ਕਗਾਰ ’ਤੇ ਪੁੱਜ ਚੁੱਕਿਆ ਹੈ। ਮੁੱਖ ਰਾਹ ਬੰਦ ਹੋਣ ਕਾਰਨ ਘੰਟਾ ਘਰ ਤੇ ਮਾਤਾ ਰਾਣੀ ਚੌਕ ’ਤੇ ਲੋਕ ਟਰੈਫਿਕ ਜਾਮ ਕਰਕੇ ਪਰੇਸ਼ਾਨ ਹਨ। ਪਰ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ।

 

Advertisement