ਮਹਿਲਾ ਹੈੱਡ ਕਾਂਸਟੇਬਲ ਦੀ ਥਾਰ ’ਚੋਂ ਹੈਰੋਇਨ ਬਰਾਮਦ
05:18 AM Apr 04, 2025 IST
ਨਿੱਜੀ ਪੱਤਰ ਪ੍ਰੇਰਕਬਠਿੰਡਾ, 3 ਅਪਰੈਲ
Advertisement
ਇਥੇ ਵਰਧਮਾਨ ਚੌਕੀ ਪੁਲੀਸ ਨੇ ਬਾਦਲ ਰੋਡ ’ਤੇ ਹਵਾਈ ਪੁਲ ਨੇੜਿਓਂ ਮਹਿਲਾ ਹੈੱਡ ਕਾਂਸਟੇਬਲ ਨੂੰ ਕਥਿਤ 17.71 ਗ੍ਰਾਮ ਹੈਰੋਇਨ ਸਣੇ ਹਿਰਾਸਤ ’ਚ ਲਿਆ ਹੈ। ਡੀਐੱਸਪੀ ਹਰਬੰਸ ਸਿੰਘ ਮੁਤਾਬਕ ਪੁਲੀਸ ਵੱਲੋਂ ਬਠਿੰਡਾ-ਬਾਦਲ ਮਾਰਗ ’ਤੇ ਨਾਕਾ ਲਾ ਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਜਦੋਂ ਥਾਰ ਨੂੰ ਰੋਕ ਕੇ ਚੈਕਿੰਗ ਕੀਤੀ, ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਡੀਐੱਸਪੀ ਨੇ ਦੱਸਿਆ ਕਿ ਥਾਰ ਨੂੰ ਔਰਤ ਚਲਾ ਰਹੀ ਸੀ ਅਤੇ ਪੁੱਛ-ਪੜਤਾਲ ਕਰਨ ’ਤੇ ਔਰਤ ਨੇ ਆਪਣਾ ਨਾਂ ਅਮਨਦੀਪ ਕੌਰ ਦੱਸਿਆ। ਇਹ ਔਰਤ ਜ਼ਿਲ੍ਹੇ ਦੇ ਹੀ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਪੁਲੀਸ ’ਚ ਹੈੱਡ ਕਾਂਸਟੇਬਲ ਵਜੋਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤੀ ਸੀ ਪਰ ਵਰਤਮਾਨ ਸਮੇਂ ਉਹ ਪੁਲੀਸ ਲਾਈਨ ਬਠਿੰਡਾ ਵਿੱਚ ਡਿਊਟੀ ਕਰ ਰਹੀ ਹੈ। ਇਸ ਸਬੰਧੀ ਥਾਣਾ ਕੈਨਾਲ ਕਲੋਨੀ ਬਠਿੰਡਾ ’ਚ ਕੇਸ ਦਰਜ ਕਰ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ।
Advertisement
Advertisement