ਮਹਿਲਾ ਦਿਵਸ ਮਨਾਇਆ
04:16 AM Mar 10, 2025 IST
ਪੱਤਰ ਪ੍ਰੇਰਕ
Advertisement
ਸੰਗਰੂਰ, 9 ਮਾਰਚ
ਸਰਕਾਰੀ ਰਣਬੀਰ ਕਾਲਜ ਵਿੱਚ ਪ੍ਰਿੰਸੀਪਲ ਪ੍ਰੋ. ਰਚਨਾ ਭਾਰਦਵਾਜ ਅਤੇ ਵਿਮੈੱਨ ਵੈਲਫੇਅਰ ਸੁਸਾਇਟੀ ਦੀ ਕਨਵੀਨਰ ਮੈਡਮ ਨਿਰਮਲ ਦੀ ਸਾਂਝੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।
Advertisement
ਇਸ ਸਮਾਗਮ ਵਿੱਚ ਡਾ. ਮੋਨਿਕਾ ਸੇਠੀ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਆਪਣੇ-ਆਪ ਨੂੰ ਅਣਡਿੱਠ ਕਰ ਕੇ ਆਪਣੇ ਪਰਿਵਾਰ ਅਤੇ ਸਮਾਜ ਦਾ ਧਿਆਨ ਨਹੀਂ ਰੱਖ ਸਕਦੀਆਂ। ਡਾ. ਪਰਮਜੀਤ ਕੌਰ, ਮੁਖੀ ਪੰਜਾਬੀ ਵਿਭਾਗ ਨੇ ਨਾਰੀਵਾਦ ਬਾਰੇ ਗੱਲ ਕਰਦਿਆਂ ਅਜੋਕੇ ਸਮੇਂ ਵਿੱਚ ਔਰਤਾਂ ਦੀ ਸਥਿਤੀ ’ਤੇ ਚਾਨਣਾ ਪਾਇਆ। ਮੈਡਮ ਨਰਿੰਦਰ ਨੇ ਵਿਦਿਆਰਥਣਾਂ ਨੂੰ ਸੁਚੱਜੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮਗਰੋਂ ਵਿਦਿਆਰਥਣਾਂ ਨਵਜੋਤ ਕੌਰ, ਵੀਰਪਾਲ ਕੌਰ, ਪਰਮਿੰਦਰ ਕੌਰ ਸਮੇਤ ਹੋਰਾਂ ਨੇ ਔਰਤ ਨੂੰ ਸਮਰਪਿਤ ਆਪਣੀਆਂ ਭਾਵਨਾਵਾਂ ਕਵਿਤਾ, ਗੀਤ, ਡਾਂਸ ਅਤੇ ਭਾਸ਼ਣ ਰਾਹੀਂ ਸਾਂਝੀਆਂ ਕੀਤੀਆਂ।
Advertisement