ਮਹਿਲਾ ਦਾ ਪਰਸ ਲੁੱਟਿਆ
05:57 AM May 27, 2025 IST
ਨਿਜੀ ਪੱਤਰ ਪ੍ਰੇਰਕਸੰਗਰੂਰ, 26 ਮਈ
Advertisement
ਬੱਸ ਸਟੈਂਡ ਵਿੱਚ ਲੁਟੇਰਾ ਗਰੋਹ ਦੇ ਮੈਂਬਰ ਇੱਕ ਔਰਤ ਦਾ ਪਰਸ ਕੱਢ ਕੇ ਫ਼ਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਈ ਔਰਤ ਨੇ ਥਾਣਾ ਸਿਟੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸ਼ਹਿਰ ਦੀ ਸ਼ਿਵਮ ਕਲੋਨੀ ਦੀ ਵਸਨੀਕ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਸੰਗਰੂਰ ਬੱਸ ਸਟੈਂਡ ਵਿੱਚ ਫਰੀਦਕੋਟ ਡਿੱਪੂ ਦੀ ਬੱਸ ਵਿਚ ਸਵਾਰ ਹੋਈ ਤਾਂ ਭੀੜ ’ਚ ਇੱਕ ਔਰਤ ਨੇ ਉਸਦਾ ਰਸਤਾ ਰੋਕ ਲਿਆ ਅਤੇ ਪਿੱਛੋ ਇੱਕ ਹੋਰ ਔਰਤ ਨੇ ਉਸ ਨੂੰ ਧੱਕਾ ਮਾਰਿਆ ਪਰੰਤੂ ਜਦੋਂ ਤੱਕ ਉਸਨੇ ਆਪਣੇ ਆਪ ਨੂੰ ਸੰਭਾਲਿਆ ਤਾਂ ਉਸ ਦੀ ਬਾਂਹ ਵਿੱਚ ਪਾਏ ਬੈਗ ਦੀ ਜ਼ਿੱਪ ਖੋਲ੍ਹ ਕੇ ਲੁਟੇਰਾ ਗਰੋਹ ਦੀਆਂ ਔਰਤਾਂ ਦੇ ਸਾਥੀ ਪਰਸ ਕੱਢ ਕੇ ਫ਼ਰਾਰ ਹੋ ਗਏ। ਪਰਮਜੀਤ ਕੌਰ ਅਨੁਸਾਰ ਉਸਦੇ ਪਰਸ ਵਿਚ ਮੋਬਾਇਲ ਫੋਨ, ਏਟੀਐਮ, ਆਧਾਰ ਕਾਰਡ, ਪੈਨ ਕਾਰਡ ਤੋਂ ਇਲਾਵਾ ਕਰੀਬ 6/7 ਹਜ਼ਾਰ ਰੁਪਏ ਸਨ।
Advertisement
Advertisement