ਮਹਿਲਾ ਤੋਂ ਸੋਨੇ ਦੀਆਂ ਚੂੜੀਆਂ ਲੁੱਟੀਆਂ
05:54 AM May 24, 2025 IST
ਰੂਪਨਗਰ: ਇੱਥੇ ਰੂਪਨਗਰ ਦੀ ਰਣਜੀਤ ਐਵੀਨਿਊ ਕਲੋਨੀ ਵਿੱਚ ਅੱਜ ਦਿਨ ਦਿਹਾੜੇ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨ ਇੱਕ ਘਰ ’ਚ ਦਾਖ਼ਲ ਹੋ ਗਏ। ਮੁਲਜ਼ਮ ਤੇਜ਼ਧਾਰ ਹਥਿਆਰਾਂ ਦਿਖਾ ਕੇ ਮਹਿਲਾ ਦੀਆਂ ਚਾਰ ਸੋਨੇ ਦੀਆਂ ਚੂੜੀਆਂ ਲੁੱਟ ਕੇ ਲੈ ਗਏ। ਇਹ ਵਾਰਦਾਤ ਸੀਸੀਟੀਵੀ ਫੁਟੇਜ਼ ਵਿੱਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਵੇਰੇ 11.15 ਵਜੇ ਰਣਜੀਤ ਐਵੇਨਿਉੂ ਦੀ ਹੈ। ਥਾਣਾ ਸਿਟੀ ਰੂਪਨਗਰ ਦੇ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੱਤਰ ਪ੍ਰੇਰਕ
Advertisement
Advertisement
Advertisement