ਮਹਿਲਾ ਤਸਕਰ ਕਾਬੂ
05:00 AM May 22, 2025 IST
ਕਰਤਾਰਪੁਰ: ਕਰਤਾਰਪੁਰ ਪੁਲੀਸ ਨੇ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 18 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਡੀਐੱਸਪੀ ਸਬ-ਡਿਵੀਜ਼ਨ ਕਰਤਾਰਪੁਰ ਵਿਜੇ ਕੁੰਵਰ ਪਾਲ ਨੇ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਪਿੰਡ ਦਿਆਲਪੁਰ ਤੋਂ ਨਾਹਰਪੁਰ ਸੜਕ ’ਤੇ ਇੱਕ ਮੋਟਰ ਦੇ ਕਮਰੇ ਨੇੜੇ ਔਰਤ ਨੂੰ ਗ੍ਰਿਫ਼ਤਾਰ ਕੀਤਾ ਜਿਸ ਕੋਲੋਂ ਮੌਕੇ ’ਤੇ ਤਿੰਨ ਗ੍ਰਾਮ ਹੈਰੋਇਨ ਮਿਲੀ ਅਤੇ ਉਸ ਦੀ ਨਿਸ਼ਾਨਦੇਹੀ ’ਤੇ 15 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਪਛਾਣ ਪਰਮਜੀਤ ਕੌਰ ਪੰਮੋ ਵਾਸੀ ਨਾਹਰਪੁਰ ਵਜੋਂ ਹੋਈ ਹੈ ਜਿਸ ’ਤੇ ਤਿੰਨ ਕੇਸ ਦਰਜ ਹਨ। -ਪੱਤਰ ਪ੍ਰੇਰਕ
Advertisement
Advertisement