ਮਹਿਲਾ ਟੀ-20: ਭਾਰਤ ਤੇ ਇੰਗਲੈਂਡ ਵਿਚਾਲੇ ਤੀਜਾ ਮੈਚ ਅੱਜ
04:50 AM Jul 04, 2025 IST
ਲੰਡਨ: ਭਾਰਤੀ ਮਹਿਲਾ ਕ੍ਰਿਕਟ ਟੀਮ ਭਲਕੇ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਤੀਸਰੇ ਟੀ-20 ਕੌਮਾਂਤਰੀ ਮੈਚ ਵਿੱਚ ਇੰਗਲੈਂਡ ਖ਼ਿਲਾਫ਼ ਉਤਰੇਗੀ। ਇਸ ਦੌਰਾਨ ਉਸ ਦਾ ਇਰਾਦਾ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਇੰਗਲੈਂਡ ਖ਼ਿਲਾਫ਼ ਪਹਿਲੀ ਵਾਰ ਛੋਟੀ ਵੰਨਗੀ ਦੀ ਲੜੀ ਆਪਣੇ ਨਾਮ ਕਰਨਾ ਹੋਵੇਗਾ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇਸ ਸਮੇਂ ਸ਼ਾਨਦਾਰ ਲੈਅ ਵਿੱਚ ਹੈ। ਉਸ ਨੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 97 ਦੌੜਾਂ ਨਾਲ ਹਰਾਇਆ ਸੀ। ਇਸ ਮਗਰੋਂ ਬ੍ਰਿਸਟਲ ਵਿੱਚ 24 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਹ ਇੰਗਲੈਂਡ ਦੀ ਮਹਿਲਾ ਟੀਮ ਦੀ ਬ੍ਰਿਸਟਲ ਦੇ ਮੈਦਾਨ ’ਤੇ ਕ੍ਰਿਕਟ ਦੀ ਛੋਟੀ ਵੰਨਗੀ ਵਿੱਚ ਪਹਿਲੀ ਹਾਰ ਹੈ। ਇਸ ਤਰ੍ਹਾਂ ਭਾਰਤੀ ਟੀਮ ਇਸ ਲੜੀ ਵਿੱਚ 2-0 ਨਾਲ ਅੱਗੇ ਚੱਲ ਰਹੀ ਹੈ। -ਪੀਟੀਆਈ
Advertisement
Advertisement