ਮਹਿਰੌਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ
04:40 AM Jun 11, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅੱਜ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਡਾ. ਜਗਤਾਰ ਸਿੰਘ ਧੀਮਾਨ, ਕਰਨਲ ਸੁਨੀਲ ਸ਼ਰਮਾ, ਬੀਬੀ ਦੀਪ ਲੁਧਿਆਣਵੀ ਵਾਈਸ ਪ੍ਰਧਾਨ ਮਹਿਲਾ ਵਿੰਗ ਕਾਂਗਰਸ, ਜਗਜੀਵਨ ਸਿੰਘ ਗਰੀਬ ਦੀ ਸਰਪ੍ਰਸਤੀ ਹੇਠ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ (ਮਹਿਰੋਲੀ) ਦਿੱਲੀ ਵਿਖੇ ਮਨਾਇਆ ਗਿਆ। ਇਸ ਮੌਕੇ ਸ੍ਰੀ ਬਾਵਾ ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਮਹਿਰੋਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 740 ਸਿੰਘ ਅਤੇ ਚਾਰ ਸਾਲਾ ਸਪੁੱਤਰ ਅਜੈ ਸਿੰਘ ਦੇ ਨਾਮ ਉਕਰੇ ਜਾਣ ਤੇ 740 ਫੁੱਟ ਉੱਚਾ ਸ਼ਹੀਦੀ ਸਮਾਰਕ ਬਣਾਇਆ ਜਾਵੇ। ਉਨ੍ਹਾਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਧੰਨਵਾਦ ਕੀਤਾ। ਕਵੀ ਦੀਪ ਲੁਧਿਆਣਵੀ ਨੇ ਆਪਣੀ ਲਿਖੀ ਪੁਸਤਕ ‘ਵਿਰਸੇ ਦੀ ਖੁਸ਼ਬੂ’ ਜਥੇਦਾਰ ਦਾਦੂਵਾਲ ਨੂੰ ਭੇਟ ਕੀਤੀ।
Advertisement
Advertisement