ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਫ਼ਿਲ-ਏ-ਅਦੀਬ ਦੀ ਇਕੱਤਰਤਾ ਵਿੱਚ ਰਚਨਾਵਾਂ ਦਾ ਦੌਰ

05:45 AM May 11, 2025 IST
featuredImage featuredImage
ਇਕੱਤਰਤਾ ਦੌਰਾਨ ਹਾਜ਼ਰ ਮਹਿਫ਼ਿਲ-ਏ-ਅਦੀਬ ਸੰਸਥਾ ਦੇ ਮੈਂਬਰ। -ਫੋਟੋ: ਢਿੱਲੋਂ

ਪੱਤਰ ਪ੍ਰੇਰਕ
ਜਗਰਾਉਂ, 10 ਮਈ
ਸੰਸਥਾ ‘ਮਹਿਫ਼ਿਲ-ਏ-ਅਦੀਬ’ ਜਗਰਾਉਂ ਦੀ ਮਹੀਨਾਂਵਾਰ ਇਕੱਤਰਤਾ ਪ੍ਰਧਾਨ ਜਗਦੀਸ਼ਪਾਲ ਮਹਿਤਾ ਦੀ ਪ੍ਰਧਾਨਗੀ ਹੇਠ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਦੇ ਗ੍ਰਹਿ ਪਿੰਡ ਸਿੱਧਵਾਂ ਕਲਾਂ ਵਿੱਚ ਹੋਈ। ਮੀਟਿੰਗ ਦੀ ਆਰੰਭਤਾ ਮੌਕੇ ਸਾਹਿਤਕਾਰਾਂ ਨੇ ਪਹਿਲਗਾਮ ਹਮਲੇ ਦੀ ਨਿਖੇਧੀ ਕੀਤੀ ਤੇ ਚੱਲ ਰਹੀ ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਹੋਏ ਫੌਜੀਆਂ ਤੇ ਆਮ ਲੋਕਾਂ ਨੂੰ ਸਰਧਾਂਜ਼ਲੀ ਭੇਟ ਕੀਤੀ। ਇਸ ਮਗਰੋਂ ਪ੍ਰਧਾਨ ਜਗਦੀਸ਼ਪਾਲ ਮਹਿਤਾ ਨੇ ਸੰਸਥਾ ਨਾਲ ਨਵੇਂ ਜੁੜੇ ਅਦੀਬ ਪ੍ਰੇਮ ਲੋਹਟ ਅਤੇ ਸੰਸਥਾਂ ਦੇ ਪਹਿਲੀ ਕਤਾਰ ਦੇ ਮੈਂਬਰ ਅਤੇ ਅਹੁਦੇਦਾਰ ਪ੍ਰੀਤ ਸਿੱਧਵਾਂ ਦਾ ਲੰਮੇ ਸਮੇਂ ਬਾਅਦ ਸੰਸਥਾ ਦੀ ਮੀਟਿੰਗ ਵਿਚ ਆਉਣ ’ਤੇ ਸਵਾਗਤ ਕੀਤਾ। ਅਗਲੇ ਪੜਾਅ ’ਚ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਦੇਹੜਕਾ ਨੇ ਰਚਨਾਵਾਂ ਦਾ ਦੌਰ ਸ਼ੁਰੂ ਕਰਦਿਆਂ ਪ੍ਰੀਤ ਸਿੱਧਵਾਂ ਨੂੰ ਸੱਦਾ ਦਿੱਤਾ, ਉਨ੍ਹਾਂ ਸਰਦਾਰ ਪੰਛੀ ਦੀ ਗ਼ਜ਼ਲ ‘ਫਿਰ ਲਗੀ ਆਗ ਆਸ਼ੀਆਨੇ ਮੇ’ ਤਰੰਨਮ ’ਚ ਪੇਸ਼ਕਾਰੀ ਕਰਦੇ ਦੇਸ਼ ਦੇ ਮੌਜੂਦਾ ਹਾਲਾਤਾਂ ਦੀ ਪੇਸ਼ਕਾਰੀ ਕੀਤੀ, ਮਹਿੰਦਰ ਸਿੰਘ ਸਿੱਧੂ ਨੇ ਆਪਣੀ ਰਚਨਾ ‘ਸਭ ਦੇ ਭਲੇ ਲਈ ਦੁਆ ਕਰਦੇ ਕਰਦੇ, ਉਮਰ ਬੀਤੇ ਇਹੀ ਹੀ ਸਦਾ ਕਰਦੇ ਕਰਦੇ’, ਪ੍ਰੇਮ ਲੋਹਟ ਨੇ ‘ਹਰ ਮੋੜ ’ਤੇ ਸਲੀਬਾਂ’ ਰਚਨਾ ਦੀ ਪੇਸ਼ਕਾਰੀ ਕਰਕੇ ਜੰਗ ਨਹੀਂ ਅਮਨ ਦਾ ਸੰਦੇਸ਼ ਦਿੱਤਾ। ਚਰਨਜੀਤ ਕੌਰ ਗਰੇਵਾਲ ਨੇ ਆਪਣਾ ਲਿਖਿਆ ਗੀਤ ‘ਹੁਣ ਬਿਰਧ ਹੋ ਗਿਆ ਬਾਪੂ ਤੁਰਦਾ ਖੂੰਡੀ ਫੜ ਕੇ’ ਸੁਣਾਇਆ, ਮੁਨੀਸ਼ ਸਰਗਮ ਨੇ ਗ਼ਜ਼ਲ ‘ਜ਼ਿਹਨ ਦੀ ਅੱਗ ਨੂੰ ਸ਼ਬਦਾਂ ਦੇ ਨਾਲ਼ ਨਾ ਮਾਪੋ’, ਕਾਨਤਾ ਦੇਵੀ ਨੇ ‘ਮੁਸ਼ਕਲ ਤੋਂ ਨਾ ਡਰ ਓ ਬੰਦਿਆ’, ਕੈਪਟਨ ਪੂਰਨ ਸਿੰਘ ਗਗੜਾ ਨੇ ਸ਼ੇਅਰ,ਜਸਵਿੰਦਰ ਸਿੰਘ ਛਿੰਦਾ ਨੇ ਆਪਣੀ ਨਵੀਂ ਕਹਾਣੀ ‘ਜ਼ਿੰਦਰਾ’, ਜਸਵੰਤ ਭਾਰਤੀ ਨੇ ‘ਮੈਂ ਬੁਨਿਆਦ ਅਸੂਲਾਂ ’ਤੇ ਕਦੇ ਸਮਝੌਤਾ ਨੀ ਕੀਤਾ’ ਸੁਣਾ ਕੇ ਹਾਜ਼ਰੀਮ ਭਰੀ।ਅੰਤ ਵਿਚ ਪ੍ਰਧਾਨ ਜਗਦੀਸ਼ਪਾਲ ਮਹਿਤਾ ਨੇ ਆਪਣੀ ਰਚਨਾ ‘ਆ ਜਾ ਕਿਤੋਂ ਬਾਬਾ ਨਾਨਕਾ’ ਗੀਤ ਸੁਣਾ ਕੇ ਹਾਜ਼ਰੀ ਲਵਾਈ ਅਤੇ ਆਏ ਸਮੂਹ ਅਦੀਬਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਨੰਦ ਸਿੰਘ ਤੇ ਮਨਦੀਪ ਸਿੰਘ ਸਿੱਧਵਾਂ ਵਿਸ਼ੇਸ ਤੌਰ ’ਤੇ ਹਾਜ਼ਰ ਸਨ।

Advertisement

Advertisement