ਮਹਿਫ਼ਲ ਉਰਸ ਬਾਬਾ ਘੋੜੇ ਸਾਹ ਦੇ ਸਮਾਗਮ ਦਾ ਪੋਸਟਰ ਜਾਰੀ
06:10 AM Jun 13, 2025 IST
ਪੱਤਰ ਪ੍ਰੇਰਕ
ਪਾਇਲ, 12 ਜੂਨ
ਨੇੜਲੇ ਪਿੰਡ ਸਿਹੋੜਾ ’ਚ ਮਹਿਫ਼ਲ ਉਰਸ ਬਾਬਾ ਘੋੜੇ ਸ਼ਾਹ ਦੇ ਸਮਾਗਮ ਸਬੰਧੀ ਪ੍ਰਬੰਧਕਾਂ ਨੇ ਪੋਸਟਰ ਜਾਰੀ ਕੀਤਾ। ਨਗਰ ਵਾਸੀਆਂ ਦੇ ਸਹਿਯੋਗ ਸਦਕਾ ਮਹਿਫ਼ਲ ਉਰਸ ਬਾਬਾ ਘੋੜੇ ਸ਼ਾਹ ਦਰਬਾਰ ਵਾਲੀ ਥਾਂ ’ਤੇ 20 ਤੇ 21 ਜੂਨ ਨੂੰ ਸਲਾਨਾ ਮਹਿਫ਼ਲ ਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਪ੍ਰਗਟ ਸਿੰਘ ਗਿੱਲ ਨੇ ਦੱਸਿਆ ਕਿ ਕਵਾਲ ਸਰੀਫ ਐਂਡ ਪਾਰਟੀ ਚੂੰਘਾਂ ਵਾਲੇ (ਮਿੰਨੂ) 20 ਜੂਨ ਨੂੰ ਰਾਤ 8 ਵਜੇ ਤੋਂ ਰਾਤ 11 ਵਜੇ ਤੱਕ ਕੱਵਾਲੀ ਪੇਸ਼ ਕਰਨਗੇ। 21 ਜੂਨ ਨੂੰ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ, ਸਵੇਰੇ 10 ਵਜੇ ਤੋਂ 2 ਵਜੇ ਤੱਕ ਕੱਵਾਲ ਸੀਨਾ ਐਂਡ ਪਾਰਟੀ (ਚੂੰਘਾਂ ਵਾਲੇ) ਕਵਾਲੀ ਪੇਸ਼ ਕਰਨਗੇ ਅਤੇ 2 ਤੋਂ ਸਾਮ 5 ਵਜੇ ਤੱਕ ਨਕਲ ਦਾ ਪ੍ਰੋਗਰਾਮ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਤੁਲਸੀ ਖਾਂ, ਨਿਰਮਲ ਸਿੰਘ ਭੋਲੂ, ਜਰਨੈਲ ਸਿੰਘ, ਰੂਪ ਸਿੰਘ, ਗੁਰਮੇਲ ਸਿੰਘ ਲਾਖਾ ਤੇ ਹੋਰ ਹਾਜ਼ਰ ਸਨ।
Advertisement
Advertisement