ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਰਿਸ਼ੀ ਵਾਲਮੀਕ ਨਗਰ ’ਚ ਵੀ ਈਡਬਲਯੂਐੱਸ ਫੈਲਟਾਂ ਦੀ ਓਟੀਐੱਸ ਰਾਹੀਂ ਮਿਲੇਗੀ ਮਾਲਕੀ

07:00 AM May 11, 2025 IST
featuredImage featuredImage

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਮਈ
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਨਗਰ ਸੁਧਾਰ ਟਰੱਸਟ ਅਧੀਨ ਮਹਾਰਿਸ਼ੀ ਬਾਲਮੀਕ ਨਗਰ ਸਕੀਮ (256 ਏਕੜ) ਦੇ ਬਲਾਕ ਐਕਸ, ਵਾਈ ਅਤੇ ਜ਼ੈਡ ਵਿੱਚ ਈਡਬਲਯੂਐੱਸ ਫਲੈਟਾਂ ਨੂੰ ਨਿਯਮਤ ਕਰਨ ਨਾਲ ਸਬੰਧਤ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਨੂੰ ਸਫਲਤਾਪੂਰਵਕ ਹੱਲ ਕਰ ਦਿੱਤਾ ਹੈ। ਇਹ ਫੈਸਲਾ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਸਥਾਨਕ ਵਾਸੀਆਂ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਤੋਂ ਬਾਅਦ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਮਾਮਲਾ ਟਰੱਸਟ ਚੇਅਰਮੈਨ ਅਤੇ ਸਬੰਧਤ ਮੰਤਰੀ ਕੋਲ ਉਠਾਇਆ ਸੀ।
ਅੱਜ ਸ਼ਾਮ ਇੱਥੇ ਪੱਤਰਕਾਰ ਮਿਲਣੀ ਕਰਦੇ ਹੋਏ ਐਮਪੀ ਅਰੋੜਾ ਨੇ ਕਿਹਾ ਕਿ 1980 ਵਿੱਚ ਮਹਾਰਿਸ਼ੀ ਵਾਲਮੀਕ ਨਗਰ ਯੋਜਨਾ ਵਿੱਚ ਤਹਿਤ ਕਰੀਬ 2016 ਈਡਬਲਯੂਐੱਸ ਫਲੈਟ ਬਣਾਏ ਗਏ ਸਨ। ਇਨ੍ਹਾਂ ਵਿੱਚੋਂ ਲਗਪਗ 1,000 ਅਲਾਟ ਕੀਤੇ ਗਏ ਸਨ, ਪਰ ਕੁੱਝ ਅਲਾਟੀਆਂ ਨੇ ਹੀ ਪੈਸੇ ਜਮ੍ਹਾਂ ਕਰਵਾਏ ਸਨ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਇੱਕ ਵਨ ਟਾਈਮ ਸੈਟਲਮੈਂਟ (ਓਟੀਐੱਸ) ਨੀਤੀ ਜਾਰੀ ਕੀਤੀ ਹੈ, ਜਿਸ ਤਹਿਤ ਇਨ੍ਹਾਂ ਫਲੈਟ ਧਾਰਕਾਂ ਨੂੰ ਆਪਣੀਆਂ ਜਾਇਦਾਦਾਂ ਨੂੰ ਨਿਯਮਤ ਕਰਨ ਲਈ ਲੰਬਿਤ ਕਿਸ਼ਤਾਂ ਨੂੰ ਸਾਦੇ ਵਿਆਜ਼ ਸਮੇਤ ਜਮ੍ਹਾਂ ਕਰਨ ਦੀ ਆਗਿਆ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਬਹੁਤ ਸਾਰੇ ਫਲੈਟ ਬਿਨਾਂ ਰਸਮੀ ਅਲਾਟਮੈਂਟ ਦੇ ਕਬਜ਼ੇ ਹੇਠ ਸਨ। 2021 ਦੀ ਸਰਕਾਰੀ ਨੀਤੀ, ਨਿਯਮਾਂ ਦੇ ਅਨੁਸਾਰ, ਜਿਹੜੇ ਵਾਸੀ 12 ਸਾਲਾਂ ਤੋਂ ਵੱਧ ਸਮੇਂ ਤੋਂ ਇਨ੍ਹਾਂ ਫਲੈਟਾਂ ਵਿੱਚ ਰਹਿ ਰਹੇ ਹਨ, ਉਹ ਹੁਣ ਹੇਠ ਲਿਖਿਆਂ ਵਿੱਚੋਂ ਕੋਈ ਵੀ ਇੱਕ ਦਸਤਾਵੇਜ਼ ਜਮ੍ਹਾਂ ਕਰਵਾ ਕੇ ਨਿਯਮਤਕਰਨ ਲਈ ਅਰਜ਼ੀ ਦੇ ਸਕਦੇ ਹਨ। ਵੋਟਰ ਆਈਡੀ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਬੈਂਕ ਪਾਸਬੁੱਕ, ਵਾਹਨ ਰਜਿਸਟਰੇਸ਼ਨ ਸਰਟੀਫਿਕੇਟ, ਵੈਟ, ਜੀਐੱਸਟੀ, ਸੇਲ ਟੈਕਸ ਰਜਿਸਟਰੇਸ਼ਨ ਸਰਟੀਫਿਕੇਟ, ਬਿਜਲੀ ਮੀਟਰ ਕਨੈਕਸ਼ਨ, ਪਾਣੀ ਸਪਲਾਈ ਕਨੈਕਸ਼ਨ, ਜਾਂ ਸਰਕਾਰੀ ਅਧਿਕਾਰੀਆਂ ਵੱਲੋਂ ਜਾਰੀ ਕੋਈ ਹੋਰ ਵੈਧ ਦਸਤਾਵੇਜ਼। ਐੱਮਪੀ ਅਰੋੜਾ ਨੇ ਕਿਹਾ ਕਿ ਅਜਿਹੇ ਫਲੈਟਾਂ ਦੀ ਅਲਾਟਮੈਂਟ ਵਸਨੀਕਾਂ ਦੀ ਆਮਦਨ ਦੇ ਆਧਾਰ ’ਤੇ ਰਿਆਇਤੀ ਦਰਾਂ ’ਤੇ ਨਿਯਮਤ ਕੀਤੀ ਜਾਵੇਗੀ। ਜਨਤਕ ਸਹਾਇਤਾ ਲਈ, ਐਲ ਆਈ ਟੀ ਦਫ਼ਤਰ ਵਿਖੇ ਇੱਕ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ, ਜੋ ਕਿ 15 ਜੂਨ ਤੱਕ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹੇਗਾ। ਓ ਟੀ ਐਸ ਸਕੀਮ 31 ਜੁਲਾਈ ਤੱਕ ਵੈਧ ਰਹੇਗੀ।

Advertisement

Advertisement