ਮਹਾਰਾਣਾ ਪ੍ਰਤਾਪ ਦੇ ਬੁੱਤ ਦੀ ਭੰਨ-ਤੋੜ
12:32 PM Feb 07, 2023 IST
ਨਿਜੀ ਪੱਤਰ ਪ੍ਰੇਰਕ
Advertisement
ਅੰਬਾਲਾ, 6 ਫਰਵਰੀ
ਅੰਬਾਲਾ ਜ਼ਿਲ੍ਹੇ ਦੇ ਸਾਹਾ ਬਲਾਕ ਦੇ ਹਰਿਓਲੀ ਪਿੰਡ ਵਿਚ ਸ਼ਰਾਰਤੀ ਤੱਤਾਂ ਨੇ ਮਹਾਰਾਣਾ ਪ੍ਰਤਾਪ ਦੇ ਬੁੱਤ ਦੀ ਭੰਨ-ਤੋੜ ਕੀਤੀ ਹੈ। ਬੁੱਤ ਦਾ ਸੱਜਾ ਹੱਥ ਬਰਛੇ ਸਮੇਤ ਤੋੜਿਆ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ਵਿਚ ਤਣਾਅ ਦਾ ਮਾਹੌਲ ਹੈ। ਸਾਹਾ ਪੁਲੀਸ ਨੇ ਸਰਪੰਚ ਰਾਮਬੀਰ ਕੁਮਾਰ, ਰਾਜ ਸਿੰਘ, ਸੂਬੇ ਸਿੰਘ, ਰਾਜੇਸ਼ ਕੁਮਾਰ. ਮਕਸੂਦ, ਸ਼੍ਰੀ ਰਾਮ ਅਤੇ ਹੋਰਨਾਂ ਦੀ ਸ਼ਿਕਾਇਤ ‘ਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਪੰਚ ਰਾਮਬੀਰ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਨਗਲਾ-ਹਰਿਓਲੀ ਰੋਡ ‘ਤੇ ਪਿੰਡ ਦੀ ਅੱਧਾ ਏਕੜ ਜ਼ਮੀਨ ‘ਤੇ ਮਹਾਰਾਣਾ ਪ੍ਰਤਾਪ ਭਵਨ ਉਸਾਰਿਆ ਜਾ ਰਿਹਾ ਹੈ ਜਿਸ ਲਈ ਮਹਾਰਾਣਾ ਪ੍ਰਤਾਪ ਦਾ ਬੁੱਤ ਪਹਿਲਾਂ ਸਥਾਪਤ ਕਰਕੇ ਦਸਹਿਰੇ ਵਾਲੇ ਦਿਨ ਇਸ ਤੋਂ ਪਰਦਾ ਹਟਾਇਆ ਗਿਆ ਸੀ। ਲੇਕਿਨ ਅਣਪਛਾਤੇ ਤੱਤਾਂ ਨੇ ਮਹਾਰਾਣਾ ਪ੍ਰਤਾਪ ਦਾ ਸੱਜਾ ਹੱਥ ਬਰਛੇ ਸਮੇਤ ਸੱਟਾਂ ਮਾਰ ਕੇ ਤੋੜ ਦਿੱਤਾ।
Advertisement
Advertisement