ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਕੁੰਭ: ਕਡ਼ਾਕੇ ਦੀ ਠੰਢ ਦੇ ਬਾਵਜੂਦ ਸ਼ਰਧਾਲੂਆਂ ’ਚ ਉਤਸ਼ਾਹ

06:07 AM Jan 16, 2025 IST
ਇਸਕੌਨ ਦੇ ਸ਼ਰਧਾਲੂ ਪ੍ਰਯਾਗਰਾਜ ’ਚ ਮਹਾਕੁੰਭ ਦੌਰਾਨ ਸ਼ੋਭਾ ਯਾਤਰਾ ਕੱਢਦੇ ਹੋਏ। -ਫੋਟੋ: ਪੀਟੀਆਈ

ਪ੍ਰਯਾਗਰਾਜ, 15 ਜਨਵਰੀ
ਕਡ਼ਾਕੇ ਦੀ ਠੰਢ ਦੇ ਬਾਵਜੂਦ ਮਹਾਕੁੰਭ ’ਚ ਪੁੱਜੇ ਸ਼ਰਧਾਲੂਆਂ ਦਾ ਜੋਸ਼ ਮੱਠਾ ਨਹੀਂ ਪਿਆ ਤੇ ਅੱਜ ਵੀ ਵੱਡੀ ਗਿਣਤੀ ਸ਼ਰਧਾਲੂਆਂ ਨੇ ਤ੍ਰਿਵੈਣੀ ਸੰਗਮ ’ਤੇ ਡੁਬਕੀ ਲਾਈ। ਦਸ ਮੁਲਕਾਂ ਤੋਂ ਆਈ 21 ਮੈਂਬਰੀ ਟੀਮ ਭਲਕੇ 16 ਜਨਵਰੀ ਨੂੰ ਸੰਗਮ ’ਚ ਇਸ਼ਨਾਨ ਕਰੇਗੀ। ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਰਹਿਣ ਵਾਲੇ 62 ਸਾਲਾ ਨਿਬਰ ਚੌਧਰੀ ਨੇ ਕਿਹਾ, ‘ਮੈਂ ਪਹਿਲੀ ਵਾਰ ਸੰਗਮ ’ਚ ਡੁਬਕੀ ਲਾਈ ਹੈ। ਡੁਬਕੀ ਲਾਉਣ ਮਗਰੋਂ ਮੈਂ ਤਰੋ-ਤਾਜ਼ਾ ਮਹਿਸੂਸ ਕਰ ਰਿਹਾ ਹਾਂ।’ ਚੌਧਰੀ ਨਾਲ ਆਏ ਸ਼ਿਵਰਾਮ ਵਰਮਾ ਨੇ ਕਿਹਾ ਕਿ ਉਨ੍ਹਾਂ ਦਾ ਤਜਰਬਾ ਚੰਗਾ ਰਿਹਾ ਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ ਢੁੱਕਵੇਂ ਪ੍ਰਬੰਧ ਕੀਤੇ ਹਨ। ਪਹਿਲੀ ਵਾਰ ਇੱਥੇ ਆਈ ਲਖਨੳੂ ਦੀ ਰਹਿਣ ਵਾਲੀ ਨੈਨਸੀ ਵੀ ਇੱਥੋਂ ਦੇ ਪ੍ਰਬੰਧ ਦੇਖ ਕੇ ਸੰਤੁਸ਼ਟ ਨਜ਼ਰ ਆਈ। ਗੁਆਂਢੀ ਜ਼ਿਲ੍ਹੇ ਫਤਹਿਪੁਰ ਦੇ ਵਸਨੀਕ ਅਭਿਸ਼ੇਕ ਨੇ ਕਿਹਾ ਕਿ ਕੁੱਲ ਮਿਲਾ ਕੇ ਤਜਰਬਾ ਚੰਗਾ ਰਿਹਾ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਉੱਤਰ ਪ੍ਰਦੇਸ਼ ਸਰਕਾਰ ਨੇ ਦੱਸਿਆ ਕਿ ਕੇਂਦਰ ਦੇ ਸੱਦੇ ’ਤੇ ਆਈ 10 ਮੁਲਕਾਂ ’ਤੇ ਆਧਾਰਿਤ 21 ਮੈਂਬਰੀ ਟੀਮ ਭਲਕੇ 16 ਜਨਵਰੀ ਨੂੰ ਸੰਗਮ ’ਤੇ ਇਸ਼ਨਾਨ ਕਰੇਗੀ। ਇਸ ਕੌਮਾਂਤਰੀ ਵਫ਼ਦ ’ਚ ਫਿਜੀ, ਫਿਨਲੈਂਡ, ਗੁਆਨਾ, ਮਲੇਸ਼ੀਆ, ਮਾਰੀਸ਼ਸ, ਸਿੰਗਾਪੁਰ, ਦੱਖਣੀ ਅਫਰੀਕਾ, ਸ੍ਰੀਲੰਕਾ, ਤ੍ਰਿਨੀਦਾਦ, ਟੋਬਾਗੋ ਤੇ ਯੂਏਈ ਦੇ ਮੈਂਬਰ ਸ਼ਾਮਲ ਹਨ। ਇਸ ਵਫ਼ਦ ਨੂੰ ਵਿਦੇਸ਼ ਮੰਤਰਾਲੇ ਦੀ ਵਿਦੇਸ਼ ਪ੍ਰਚਾਰ ਤੇ ਲੋਕ ਕੂਟਨੀਤੀ ਡਿਵੀਜ਼ਨ ਵੱਲੋਂ ਸੱਦਾ ਦਿੱਤਾ ਗਿਆ ਹੈ। ਵਫ਼ਦ ਨੂੰ ਅਰਾਇਲ ’ਚ ਤਿਆਰ ਕੀਤੀ ਗਈ ਟੈਂਟ ਸਿਟੀ ’ਚ ਠਹਿਰਾਇਆ ਗਿਆ ਹੈ। -ਪੀਟੀਆਈ

Advertisement

Advertisement