ਮਸਤਗੜ੍ਹ ’ਚ ਵਿਕਾਸ ਕਾਰਜ ਸ਼ੁਰੂ ਕਰਵਾਏ
05:27 AM Jan 09, 2025 IST
ਮੁੱਲਾਂਪੁਰ ਗਰੀਬਦਾਸ: ਪਿੰਡ ਮਸਤਗੜ੍ਹ ਵਿੱਚ ਲੋਕਾਂ ਦੀ ਮੰਗ ’ਤੇ ਸਰਪੰਚ ਰਣਜੀਤ ਕੌਰ, ਗੁਰਚਰਨ ਸਿੰਘ ਪੰਚ, ਪ੍ਰਮਜੀਤ ਕੌਰ ਪੰਚ, ਗੁਰਮੀਤ ਕੌਰ ਪੰਚ ਸਮੇਤ ਮਨਰੇਗਾ ਇੰਚਾਰਜ ਬਲਜਿੰਦਰ ਕੌਰ ਦੀ ਅਗਵਾਈ ਵਿੱਚ ਮਨਰੇਗਾ ਦੀਆਂ ਸਕੀਮਾਂ ਤਹਿਤ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਖਰੜ ਬਲਾਕ ਤੋਂ ਪ੍ਰਧਾਨ ਜਸਪਾਲ ਸਿੰਘ ਪਾਲਾ ਮੁੱਲਾਂਪੁਰ ਗਰੀਬਦਾਸ ਸਮੇਤ ਪੰਚਾਇਤ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਪਿੰਡ ਵਾਸੀ ਆਪੋ-ਆਪਣੇ ਘਰਾਂ ਦੁਆਲੇ ਕੂੜਾ-ਕਰਕਟ ਨਾ ਫੈਲਣ ਦੇਣ ਅਤੇ ਸਫ਼ਾਈ ਰੱਖਣ। ਉਨ੍ਹਾਂ ਕਿਹਾ ਪਿੰਡ ਦੇ ਸਰਵਪੱਖੀ ਵਿਕਾਸ ਕਰਨ ਲਈ ਪੰਚਾਇਤ ਦਾ ਸਾਥ ਦੇਣ। ਪ੍ਰਧਾਨ ਜਸਪਾਲ ਸਿੰਘ ਪਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਨਰੇਗਾ ਤਹਿਤ ਸ਼ੁਰੂ ਕਰਵਾਏ ਵਿਕਾਸੀ ਕੰਮਾਂ ਨਾਲ ਪਿੰਡਾਂ ਦੀਆਂ ਲੋੜਵੰਦ ਬੀਬੀਆਂ ਨੂੰ ਵੀ ਰੁਜ਼ਗਾਰ ਪ੍ਰਾਪਤ ਹੋਇਆ ਹੈ। -ਪੱਤਰ ਪ੍ਰੇਰਕ
Advertisement
Advertisement