ਪੱਤਰ ਪ੍ਰੇਰਕਪਾਇਲ, 22 ਦਸੰਬਰਨਗਰ ਪੰਚਾਇਤ ਮਲੌਦ ਦੀਆਂ ਚੋਣਾਂ ਵਿੱਚ ‘ਆਪ’ ਉਮੀਦਵਾਰ ਮਾਂ-ਪੁੱਤ ਦੋਵੇਂ ਜੇਤੂ ਰਹੇ ਜਿਸ ਮਗਰੋਂ ਅੱਜ ਦੋਵਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ। ਦੋਵੇਂ ਹੀ ਉਮੀਦਵਾਰ ਪ੍ਰਧਾਨਗੀ ਦੇ ਦਾਅਵੇਦਾਰ ਵੀ ਮੰਨੇ ਜਾ ਰਹੇ ਹਨ।ਮਲੌਦ ਦੇ ਵਾਰਡ ਨੰਬਰ 3 ਤੋਂ ਭਾਰੀ ਬਹੁਮਤ ਨਾਲ ਜਿੱਤੀ ਸੋਨੀਆ ਗੋਇਲ ਤੇ ਵਾਰਡ ਨੰਬਰ 6 ਤੋਂ ਜਿੱਤੇ ਦੀਪਕ ਗੋਇਲ ਨੇ ਅੱਜ ਇਥੇ ਕਿਹਾ ਕਿ ਇਸ ਜਿੱਤ ਦਾ ਸੇਹਰਾ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਚੇਅਰਮੈਨ ਕਰਨ ਸਿਹੋੜਾ ਦੀ ਟੀਮ ਅਤੇ ਸਮੂਹ ਵੋਟਰਾਂ ਨੂੰ ਜਾਂਦਾ ਹੈ।ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ’ਤੇ ਖਰੇ ਉਤਰਨਗੇ। ਇਸ ਮੌਕੇ ਗੋਇਲ ਪਰਿਵਾਰ ਨੇ ਸਾਬਕਾ ਚੇਅਰਮੈਨ ਬੂਟਾ ਸਿੰਘ ਰਾਣੋ, ਪ੍ਰਧਾਨ ਏ ਪੀ ਜੱਲਾ, ਪੀਏ ਮਨਜੀਤ ਸਿੰਘ ਡੀਸੀ, ਗੁਰਜਿੰਦਰ ਸਿੰਘ ਨਿੱਕਾ, ਸਰਪੰਚ ਯਾਦਵਿੰਦਰ ਸਿੰਘ ਧਮੋਟ, ਸਰਪੰਚ ਪ੍ਰਗਟ ਸਿੰਘ ਸਿਆੜ, ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਸਰਪੰਚ ਅਮਰੀਕ ਸਿੰਘ ਰੱਬੋ ਤੋਂ ਇਲਾਵਾ ਚੋਣਾਂ ਵਿੱਚ ਸਾਥ ਦੇਣ ਵਾਲੇ ਪੰਚਾਂ ਸਰਪੰਚਾਂ ਤੇ ਸਪੋਟਰਾਂ ਦਾ ਧੰਨਵਾਦ ਕੀਤਾ। ਗੋਇਲ ਪਰਿਵਾਰ ਨੂੰ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ।