ਮਲੂਕਾ ਦੀ ਅਕਾਲੀ ਦਲ 'ਚ ਵਾਪਸੀ 'ਤੇ ਵਰਕਰਾਂ ਨੇ ਖੁਸ਼ੀ ਮਨਾਈ
ਪੱਤਰ ਪ੍ਰੇਰਕ
ਭਗਤਾ ਭਾਈ, 15 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਕਾਲੀ ਦਲ ਵਿੱਚ ਘਰ ਵਾਪਸੀ ’ਤੇ ਕਸਬਾ ਭਗਤਾ ਭਾਈ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਇਕੱਤਰ ਹੋ ਕੇ ਖੁਸ਼ੀ ਮਨਾਈ ਅਤੇ ਲੱਡੂ ਵੰਡੇ। ਇਸ ਮੌਕੇ ਮਾਰਕੀਟ ਕਮੇਟੀ ਭਗਤਾ ਦੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਨਗਰ ਪੰਚਾਇਤ ਭਗਤਾ ਦੇ ਸਾਬਕਾ ਪ੍ਰਧਾਨ ਰਾਕੇਸ਼ ਗੋਇਲ, ਸਰਕਲ ਪ੍ਰਧਾਨ ਜਗਮੋਹਨ ਭਗਤਾ, ਹਰਦੇਵ ਸਿੰਘ ਗੋਗੀ ਬਰਾੜ, ਕੌਂਸਲਰ ਸੁਖਜਿੰਦਰ ਖਾਨਦਾਨ, ਭਗਵਾਨ ਸਿੰਘ ਮੱਕੜ, ਸਤਵਿੰਦਰਪਾਲ ਪਿੰਦਰ, ਸੇਮੀ ਭਾਈ ਰੂਪਾ ਤੇ ਕੌਂਸਲਰ ਗੁਰਚਰਨ ਸਿੰਘ ਨੇ ਕਿਹਾ ਕਿ ਸ੍ਰੀ ਮਲੂਕਾ ਅਕਾਲੀ ਦਲ ਦੇ ਲੋਕ ਆਧਾਰ ਵਾਲੇ ਆਗੂ ਹਨ ਤੇ ਉਨ੍ਹਾਂ ਦੀ ਵਾਪਸੀ ਕਾਰਨ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸ. ਮਲੂਕਾ ਨੇ ਹਮੇਸ਼ਾਂ ਅਕਾਲੀ ਦਲ ਦੀ ਚੜ੍ਹਦੀ ਕਲਾਂ ਲਈ ਕੰਮ ਕੀਤਾ ਤੇ ਆਪਣੇ ਕੈਬਨਿਟ ਮੰਤਰੀ ਦੇ ਕਾਰਜਕਾਲ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਹਿਯੋਗ ਨਾਲ ਹਲਕਾ ਰਾਮਪੁਰਾ ਫੂਲ ਲਈ ਕਰੋੜਾਂ ਰੁਪਏ ਦੇ ਫੰਡ ਲਿਆ ਕੇ ਹਲਕੇ 'ਚ ਵੱਡੀ ਪੱਧਰ 'ਤੇ ਵਿਕਾਸ ਕਰਵਾਇਆ ਹੈ।