ਮਰੌੜੀ ’ਚ 300 ਲਿਟਰ ਲਾਹਣ ਬਰਾਮਦ
05:30 AM May 20, 2025 IST
ਸੁਭਾਸ਼ ਚੰਦਰ
ਸਮਾਣਾ, 19 ਮਈ
ਆਬਕਾਰੀ ਵਿਭਾਗ ਪਟਿਆਲਾ ਅਤੇ ਜ਼ਿਲ੍ਹਾ ਪੁਲਿਸ ਪਟਿਆਲਾ ਨੇ ਪਿੰਡ ਮਰੌੜੀ ਵਿੱਚ ਸਾਂਝੇ ਅਪਰੇਸ਼ਨ ਦੌਰਾਨ 50 ਘਰਾਂ ਦੀ ਤਲਾਸ਼ੀ ਲਈ ਅਤੇ ਘੱਗਰ ਦਰਿਆ ਦੇ ਨਾਲ ਲਗਦੇ ਕੰਡਿਆਂ ’ਤੇ 5 ਛੋਟੀਆਂ ਤਰਪਾਲਾਂ ਵਿੱਚ ਲੁਕਾਈ 300 ਲਿਟਰ ਲਾਹਣ ਬਰਾਮਦ ਕੀਤੀ। ਇਸ ਲਾਹਣ ਨੂੰ ਮੌਕੇ ’ਤੇ ਨਸ਼ਟ ਕੀਤਾ ਗਿਆ। ਇਸ ਮੌਕੇ ਤਿੰਨ ਪਲਾਸਟਿਕ ਕੈਨ, ਪਲਾਸਟਿਕ ਪਾਈਪਾਂ ਤੇ ਭੱਠੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਆਬਕਾਰੀ ਤੇ ਪੁਲਿਸ ਵੱਲੋਂ ਇਹ ਸਾਂਝੀ ਕਾਰਵਾਈ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਜੋਨ ਤਰਸੇਮ ਚੰਦ ਤੇ ਸਹਾਇਕ ਕਮਿਸ਼ਨਰ (ਆਬਕਾਰੀ) ਪਟਿਆਲਾ ਰੇਂਜ ਰਾਜੇਸ਼ ਐਰੀ ਅਤੇ ਆਬਕਾਰੀ ਪੁਲੀਸ ਦੇ ਕਪਤਾਨ ਸੁਖਮਿੰਦਰ ਸਿੰਘ ਚੌਹਾਨ ਦੇ ਨਿਰਦੇਸ਼ਾਂ ਤਹਿਤ ਆਬਕਾਰੀ ਅਫਸਰ ਜ਼ਿਲ੍ਹਾ ਪਟਿਆਲਾ-2 ਸਰੂਪਇੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਕੀਤੀ ਗਈ।
Advertisement
Advertisement