ਮਨੋਵਿਗਿਆਨਕ ਤਣਾਅ ਘਟਾਉਣ ਲਈ ਪ੍ਰੋਗਰਾਮ
05:26 AM Apr 15, 2025 IST
ਸੰਗਰੂਰ: ਸੰਗਰੂਰ ਦੇ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਵਿੱਚ ਇਮਤਿਹਾਨਾਂ ਦਾ ਦੌਰ ਸਿਰ ’ਤੇ ਹੋਣ ਕਰਕੇ ਵਿਦਿਆਰਥੀਆਂ ਦੇ ਮਨੋਵਿਗਿਆਨਕ ਤਣਾਅ ਨੂੰ ਘਟਾਉਣ ਲਈ ‘ਪ੍ਰੀਖਿਆ ਪਰਵ’ ਤਹਿਤ ‘ਸਟ੍ਰੈੱਸ ਮੈਨੇਜਮੈਂਟ’ ’ਤੇ ਪ੍ਰੋਗਰਾਮ ਕਰਵਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਮਨਜੀਤ ਕੌਰ ਦੀ ਅਗਵਾਈ ਵਿੱਚ ਹੋਏ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ 200 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਮੁੱਖ ਬੁਲਾਰੇ ਵਜੋਂ ਡਾ. ਅਮਨਦੀਪ ਅਗਰਵਾਲ, ਇੰਜਨੀਅਰ ਐੱਮਐੱਲ ਗਰਗ ਅਤੇ ਪ੍ਰਮੋਦ ਸ਼ਰਮਾ ਸ਼ਾਮਲ ਹੋਏ। ਬੁਲਾਰਿਆਂ ਨੇ ਵਿਦਿਆਰਥੀਆਂ ਵਿੱਚ ਇਮਤਿਹਾਨਾਂ ਅਤੇ ਪੜਾਈ ਸਬੰਧੀ ਤਣਾਅ ਨੂੰ ਘਟਾਉਣ ਲਈ ਵੱਖ-ਵੱਖ ਮਨੋਵਿਗਿਆਨਿਕ ਤਰੀਕਿਆਂ ਅਤੇ ਜੀਵਨ ਕੌਸ਼ਲਾਂ ’ਤੇ ਆਧਾਰਤ ਸੁਝਾਅ ਦਿੱਤੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement