ਮਨੈਲਾ ’ਚ ਖ਼ੂਨਦਾਨ ਕੈਂਪ ਲਾਇਆ
ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 2 ਜਨਵਰੀ
ਕੈਪਟਨ ਅੰਗਦ ਸਿੰਘ ਦੀ ਯਾਦ ਅਤੇ ਸਾਗਰ ਖਮਾਣੋਂ ਨੂੰ ਸਮਰਪਿਤ 24ਵਾਂ ਖੂਨਦਾਨ ਕੈਂਪ ਸਰਕਾਰੀ ਐਲੀਮੈਂਟਰੀ ਸਕੂਲ ਮਨੈਲਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨਰਿੰਦਰ ਸ਼ਰਮਾ ਸਾਬਕਾ ਵਾਈਸ ਚੇਅਰਮੈਨ ਬਲਾਕ ਸੰਮਤੀ ਖਮਾਣੋਂ ਨੇ ਕੀਤਾ ਅਤੇ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕੀਤੀ। ਕਾਂਗਰਸੀ ਆਗੂ ਰਵਿੰਦਰ ਸਿੰਘ ਮਨੈਲਾ, ਭਗਤ ਜਸਵੀਰ ਸਿੰਘ ਰਾਣਾ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਪ੍ਰਵੀਨ ਰਾਣਾ ਨੇ ਦੱਸਿਆ ਕਿ ਕੈਂਪ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਖੂਨਦਾਨੀਆਂ ਤੋਂ 57 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਦੌਰਾਨ ਸੜਕ ਸੁਰੱਖਿਆ ਫੋਰਸ ਖਮਾਣੋਂ ਦੇ ਮੁਲਾਜ਼ਮਾਂ ਵਲੋਂ ਵੀ ਖੂਨਦਾਨ ਕੀਤਾ ਗਿਆ ਤੇ ਖ਼ੂਨਦਾਨੀਆਂ ਨੂੰ ਦੇਸੀ ਘਿਓ ਦੇ ਡੱਬੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ। ਇਸ ਮੌਕੇ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ ਪ੍ਰਧਾਨ ਮਾਲਵਾ ਸੱਭਿਆਚਾਰਕ ਕਲੱਬ ਖਮਾਣੋਂ, ਕਮਾਡੈਂਟ ਪ੍ਰੀਤਮ ਸਿੰਘ ਬਾਜਵਾ, ਡਾ. ਨਰਿੰਦਰ ਕੁਮਾਰ ਸਾਬਕਾ ਉਪ ਪ੍ਰਧਾਨ ਬਲਾਕ ਸੰਮਤੀ, ਡਾ. ਨਰੇਸ਼ ਚੌਹਾਨ, ਡਾ. ਸੰਜੀਵ ਕੁਮਾਰ ਬਡਲੇ ਵਾਲੇ, ਸਰਪੰਚ ਲਖਵੀਰ ਸਿੰਘ ਅਮਰਗੜ੍ਹ, ਆਰਅਸ਼ੋਕ ਕੁਮਾਰ ਮੋਰਿੰਡਾ, ਅਮਰਜੀਤ ਸਿੰਘ ਕਮਲ ਮੋਟਰਜ਼ ਤੇ ਹੋਰ ਪਤਵੰਤੇ ਹਾਜ਼ਰ ਸਨ।