ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦਾ ਸੂਬਾਈ ਇਜਲਾਸ ਸਮਾਪਤ
ਸ਼ਗਨ ਕਟਾਰੀਆ
ਬਠਿੰਡਾ, 25 ਮਈ
ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦਾ ਸੂਬਾ ਪੱਧਰੀ ਇਜਲਾਸ ਇੱਥੇ ਹੋਇਆ। ਦੇਰ ਰਾਤ ਤੱਕ ਚੱਲੇ ਇਲਜਾਸ ਦੌਰਾਨ ਭਖ਼ਦੇ ਮਸਲਿਆਂ ਅਤੇ ਉਨ੍ਹਾਂ ਦੇ ਹੱਲ ਲਈ ਕੂਟਨੀਤੀ ਉਲੀਕੇ ਜਾਣ ਬਾਰੇ ਗੰਭੀਰ ਚਰਚਾ ਹੋਈ। ਇਜਲਾਸ ਦੌਰਾਨ ਬਿਜਲੀ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਜਿਵੇਂ ਕਿ 17-07-20 ਦਾ ਪੱਤਰ ਰੱਦ ਕਰਕੇ ਸਾਰਿਆਂ ਨੂੰ ਇਕਸਾਰ ਤਨਖਾਹ ਦੇਣ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਪਦ ਉੱਨਤ ਹੋਏ ਕਰਮਚਾਰੀਆਂ ਨੂੰ ਪੇਅ ਬੈਂਡ ਦਾ ਲਾਭ ਦੇਣ, ਸੋਲੇਸ਼ੀਅਮ ਵਾਲੇ ਕਰਮਚਾਰੀਆਂ ਦਾ 12 ਪ੍ਰਤੀਸ਼ਤ ਵਿਆਜ ਦੀ ਵਸੂਲੀ ਦਾ ਮਾਮਲਾ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਏ ਜਾਰੀ ਕਰਨ ਵਰਗੇ ਚਲੰਤ ਮਸਲੇ ਵਿਚਾਰੇ ਗਏ। ਇਸ ਤੋਂ ਇਲਾਵਾ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨਿੱਜੀਕਰਨ ਵਿਰੁੱਧ ਲੜਾਈ ਦਾ ਅਹਿਦ ਵੀ ਲਿਆ ਗਿਆ।
ਇਜਲਾਸ ਦੀ ਸ਼ੁਰੂਆਤ ਮੌਕੇ ਨਵੇਂ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਦੌਰਾਨ ਹਰਪਾਲ ਸਿੰਘ ਸੂਬਾ ਪ੍ਰਧਾਨ, ਅਵਤਾਰ ਸਿੰਘ ਜੈਤੋ ਜਨਰਲ ਸਕੱਤਰ, ਗੁਰਦੀਪ ਸਿੰਘ ਵਿੱਤ ਸਕੱਤਰ, ਹਰਵਿੰਦਰ ਸਿੰਘ ਸੇਖੋਂ ਤੇ ਬਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਪੁਨੀਤ ਪ੍ਰਾਸ਼ਰ, ਤਰਲੋਚਨ ਸਿੰਘ, ਲਵਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਮੀਤ ਪ੍ਰਧਾਨ, ਮੁਨੀਸ਼ ਕੁਮਾਰ, ਰੰਜੂ ਬਾਲਾ ਤੇ ਅਦਿਤੀ ਸੰਯੁਕਤ ਸਕੱਤਰ, ਜਗਰਾਜ ਸਿੰਘ, ਗੁਰਵਿੰਦਰ ਸਿੰਘ ਤੇ ਰਮਨ ਕੁਮਾਰ ਦਫ਼ਤਰੀ ਸਕੱਤਰ, ਸੁਖਦੇਵ ਸਿੰਘ ਗਰੇਵਾਲ ਤੇ ਨਰਿੰਦਰ ਸਿੰਘ ਪ੍ਰੈੱਸ ਸਕੱਤਰ, ਜਗਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਆਡੀਟਰ, ਪਾਰਸ ਗੁਪਤਾ ਮੁੱਖ ਪ੍ਰਬੰਧਕ, ਸੁਖਦੇਵ ਸਿੰਘ ਸਿੱਧੂ, ਰੇਸ਼ਮ ਸਿੰਘ ਬਰਾੜ ਤੇ ਸੁਖਵਿੰਦਰ ਸਿੰਘ ਦੁੱਮਣਾ ਪੈਟਰਨ, ਕਾਰਜਵਿੰਦਰ ਸਿੰਘ ਬੁੱਟਰ, ਜਨਕ ਰਾਜ ਤੇ ਮੱਖਣ ਲਾਲ ਸਲਾਹਕਾਰ ਤੋਂ ਇਲਾਵਾ ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ ਕਾਨੂੰਨੀ ਸਲਾਹਕਾਰ ਚੁਣੇ ਗਏ।