ਮਨਰੇਗਾ ਕਾਮਿਆਂ ’ਚ ਜਲੰਧਰ ਕਨਵੈਨਸ਼ਨ ਲਈ ਉਤਸ਼ਾਹ
04:02 AM Jul 03, 2025 IST
ਪੱਤਰ ਪ੍ਰੇਰਕ
Advertisement
ਤਲਵਾੜਾ, 2 ਜੁਲਾਈ
ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 6 ਜੁਲਾਈ ਨੂੰ ਜਲੰਧਰ ਵਿੱਚ ਮਾਝਾ-ਦੋਆਬਾ ਜ਼ੋਨ ਦੀ ਕੀਤੀ ਜਾ ਰਹੀ ਕਨਵੈਨਸ਼ਨ ਲਈ ਮਨਗਰੇਗਾ ਕਾਮਿਆਂ ’ਚ ਭਾਰੀ ਉਤਸ਼ਾਹ ਹੈ ਜਿਸ ’ਚ ਬਲਾਕ ਤਲਵਾੜਾ ਤੋਂ ਵੱਡੀ ਗਿਣਤੀ ਮਨਰੇਗਾ ਕਾਮੇ ਸ਼ਾਮਲ ਹੋਣਗੇ। ਇਹ ਜਾਣਕਾਰੀ ਮਨਰੇਗਾ ਵਰਕਰਜ਼ ਯੂਨੀਅਨ ਇਕਾਈ ਤਲਵਾੜਾ ਦੀ ਮੀਟਿੰਗ ਉਪਰੰਤ ਮੀਡੀਆ ਨਾਲ ਸਾਂਝੀ ਕਰਦਿਆਂ ਮਨਰੇਗਾ ਵਰਕਰਜ਼ ਯੂਨੀਅਨ ਤਲਵਾੜਾ ਦੇ ਆਗੂ ਸੋਹਣ ਲਾਲ ਹਲੇੜ੍ਹ, ਸਤਪਾਲ ਕਮਾਹੀ ਦੇਵੀ ਅਤੇ ਦਵਿੰਦਰ ਸਿੰਘ ਟੋਟੇ ਨੇ ਦਿੱਤੀ। ਇਸ ਮੌਕੇ ਸ਼ਿੰਦਰ ਪਾਲ ਰਜਵਾਲ, ਰਮਾ ਅਪਰ ਰਜਵਾਲ, ਅੰਜੂ ਸ਼ਰਮਾ, ਅਨੁਰਾਧਾ, ਜੋਤੀ ਰਾਣੀ, ਕਵਿਤਾ ਦੇਵੀ, ਨਿੱਕਾ ਰਾਮ, ਦੌਲਤ ਰਾਮ, ਸੁਰਜੀਤ ਕੌਰ ਹਾਜ਼ਰ ਸਨ।
Advertisement
Advertisement