ਮਨਮੋਹਨ ਸਿੰਘ ਸੈਂਪਲੀ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਬਣੇ
ਫਤਹਿਗੜ੍ਹ ਸਾਹਿਬ, 14 ਜੂਨ
ਪੰਚਾਇਤ ਸਕੱਤਰ ਗ੍ਰਾਮ ਸੇਵਕ ਯੂਨੀਅਨ ਦੀ ਮੀਟਿੰਗ ਇਥੇ ਸਰਬਸੰਮਤੀ ਨਾਲ ਹੋਈ ਜਿਸ ਵਿਚ ਮਨਮੋਹਨ ਸਿੰਘ ਸੈਪਲੀ ਨੂੰ ਪ੍ਰਧਾਨ, ਜਸਵੀਰ ਸਿੰਘ ਮੰਡੋਫਲ ਨੂੰ ਮੀਤ ਪ੍ਰਧਾਨ, ਦਲਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਪਟਿਆਲਾ ਨੂੰ ਜਨਰਲ ਸਕੱਤਰ, ਰਾਜਿੰਦਰ ਸਿੰਘ ਗੋਲੂ ਨੂੰ ਖਜ਼ਾਨਚੀ, ਜਸਵੰਤ ਸਿੰਘ ਨੂੰ ਸੱਕਤਰ ਜਗਦੀਪ ਸਿੰਘ ਬਰਵਾਲੀ ਨੂੰ ਮੁੱਖ ਬੁਲਾਰਾ ਅਤੇ ਨਰਿੰਦਰਜੀਤ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। ਮਨਮੋਹਨ ਸਿੰਘ ਅਤੇ ਨਵੀਂ ਚੁਣੀ ਕਮੇਟੀ ਨੇ ਧੰਨਵਾਦ ਕਰਦਿਆ ਭਰੋਸਾ ਦਿੱਤਾ ਕਿ ਉਹ ਪੰਚਾਇਤ ਸਕੱਤਰਾਂ ਦੀ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਮੀਟਿੰਗ ਵਿੱਚ ਤੇਜਿੰਦਰ ਸਿੰਘ ਲਾਡੀ ਨੇ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਦਾ ਸਰਬਸੰਮਤੀ ਨਾਲ ਚੋਣ ਕਰਵਾਉਣ ਲਈ ਧੰਨਵਾਦ ਕੀਤਾ। ਮੀਟਿੰਗ ਵਿੱਚ ਬਲਾਕ ਪ੍ਰਧਾਨ ਅਮਲੋਹ ਹਰਮੀਤ ਸਿੰਘ, ਬਲਾਕ ਪ੍ਰਧਾਨ ਖੇੜਾ ਹਰਪ੍ਰੀਤ ਸਿੰਘ, ਦਲਵੀਰ ਸਿੰਘ ਬਸੀ ਪਠਾਣਾਂ, ਜਗਦੀਪ ਸਿੰਘ ਖਮਾਣੋਂ, ਰਾਜਿੰਦਰ ਸਿੰਘ, ਮਨਵੀਰ ਸਿੰਘ, ਸਵਰਨ ਸਿੰਘ, ਹਰਵੀਰ ਸਿੰਘ, ਪਵਿੱਤਰ ਸਿੰਘ, ਹਤਿੰਦਰ ਕੁਮਾਰ, ਮਹੇਸ਼ ਕੁਮਾਰ, ਪਰਵਿੰਦਰ ਸਿੰਘ, ਤਾਰਾ ਚੰਦ, ਗੁਰਦੀਪ ਸਿੰਘ ਤਰਖੇੜੀ, ਜਸਵੀਰ ਸਿੰਘ, ਮਨਜੀਤ ਸਿੰਘ ਅਤੇ ਗੁਰਕੰਵਲ ਸਿੰਘ ਹਾਜ਼ਰ ਸਨ।