ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਪ੍ਰੀਤ ਦੇ ਘਰ ਪੁੱਜੇ ਨੱਢਾ ਤੇ ਸੈਣੀ

06:45 AM Jan 01, 2025 IST
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਨਾਇਬ ਸਿੰਘ ਸੈਣੀ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ।

ਇਕਬਾਲ ਸਿੰਘ ਸ਼ਾਂਤ
ਲੰਬੀ, 31 ਦਸੰਬਰ
ਪੰਜਾਬ ਦੇ ਕਿਸਾਨਾਂ ਦੇ ਕੇਂਦਰ ਸਰਕਾਰ ਨਾਲ ਭਖੇ ਮਾਹੌਲ ਵਿਚਕਾਰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅੱਜ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਵਿੱਚ ਘਰ ਪੁੱਜੇ। ਇਸ ਮੌਕੇ ਸ੍ਰੀ ਨੱਢਾ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਲਾਲ ਬਡੌਲੀ ਵੀ ਸਨ। ਭਾਜਪਾ ਦੇ ਪ੍ਰਧਾਨ ਦੀ ਇਸ ਫੇਰੀ ਨਾਲ ਸੋਸ਼ਲ ਮੀਡੀਆ ’ਤੇ ਜਵਾਬਤਲਬੀ ਦਾ ਦੌਰ ਚੱਲ ਪਿਆ ਹੈ। ਦੱਸਿਆ ਜਾਂਦਾ ਹੈ ਕਿ ਤਿੰਨੇ ਆਗੂ ਪਿੰਡ ਚੌਟਾਲਾ ਵਿਖੇ ਸਾਬਕਾ ਮੁੱਖ ਮੰਤਰੀ ਮਰਹੂਮ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਨਮਿਤ ਸ਼ਰਧਾਂਜਲੀ ਸਮਾਗਮ ‘ਚ ਭਾਗ ਲੈਣ ਮਗਰੋਂ ਇੱਥੇ ਪੁੱਜੇ ਅਤੇ ਕਰੀਬ ਅੱਧਾ ਘੰਟਾ ਤੱਕ ਰੁਕੇ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਫੇਰੀ ਸਬੰਧੀ ਫੋਟੋਆਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀਆਂ ਹਨ ਅਤੇ ਭਾਜਪਾ ਲੀਡਰਸ਼ਿਪ ਦਾ ਉਨ੍ਹਾਂ ਦੇ ਘਰ ਚਾਹ ਦਾ ਕੱਪ ਪੀਣ ਪੁੱਜਣ ਲਈ ਧੰਨਵਾਦ ਕੀਤਾ ਹੈ। ਸਾਬਕਾ ਖਜ਼ਾਨਾ ਮੰਤਰੀ ਦੇ ਫੇਸਬੁੱਕ ਪੇਜ਼ ’ਤੇ ਇਸ ਪੋਸਟ ਉੱਪਰ ਇੱਕ ਫੋਲੋਅਰ ਨੇ ਸੁਆਲ ਕੀਤਾ ਕਿ ‘ਜਦੋਂ ਹਰਿਆਣੇ ਵਾਲਾ ਮੁੱਖ ਮੰਤਰੀ ਕਿਸਾਨਾਂ ਨੂੰ ਹਰਿਆਣੇ ‘ਚ ਵੜਨ ਨਹੀਂ ਦਿੰਦਾ ਤਾਂ ਆਪਾਂ ਕਿਹੜੇ ਮੂੰਹ ਨਾਲ ਉਨ੍ਹਾਂ ਦਾ ਵੈਲਕਮ ਕਰਦੇ ਹਾਂ... ਕਦੇ ਤਾਂ ਖੜ੍ਹੋ ਕਿਸਾਨਾਂ ਨਾਲ।’ ਇੱਕ ਹੋਰ ਵਰਤੋਂਕਾਰ ਮਨਦੀਪ ਸਿੰਘ ਸੋਹੀ ਨੇ ਮੀਟਿੰਗ ਗੱਲਬਾਤ ਦੀ ਜਾਣਕਾਰੀ ਮੰਗਦੇ ਪੁੱਛਿਆ ਕਿ ‘ਬਾਦਲ ਸਾਬ੍ਹ, ਉਮੀਦ ਹੈ ਕੋਈ ਗੱਲ ਕੀਤੀ ਹੋਵੇਗੀ ਤੁਸਾਂ ਪੰਜਾਬ ਹਰਿਆਣਾ ਬਾਰਡਰ ਤੋਂ ਲਾਂਘਾ ਖੋਲ੍ਹਣ ਦੀ ਜਾਂ ਫੇਰ ਚਾਹ ਦੇ ਚਾਅ ’ਚ ਭੁੱਲ ਗਏ।’ ਇਸੇ ਤਰ੍ਹਾਂ ਬੁੱਟਰ ਰਾਜ ਨੇ ਤਾਂ ਗਿੱਦੜਬਾਹਾ ਉਪ ਚੋਣ ਦੇ ਵਾਅਦਿਆਂ ਦੀ ਗੁਥਲੀ ਨੂੰ ਫਰੋਲ ਲਿਆ ‘ਬਾਈ ਜੀ, ਹੁਣ ਅਸੀਂ ਕੀ ਕਰੀਏ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਕਮਰੇ ਕਦੋਂ ਤੱਕ ਪੈਣਗੇ। ਲੋਕ ਸਾਡੀ ਜਾਨ ਖਾਈ ਜਾਂਦੇ ਆ।’ ਦੂਜੇ ਪਾਸੇ ਕਾਫ਼ੀ ਗਿਣਤੀ ਲੋਕ ਸਿੰਬਲਜ਼ ਅਤੇ ਕੁਮੈਂਟਾਂ ਜ਼ਰੀਏ ਮਨਪ੍ਰੀਤ ਬਾਦਲ ਨੂੰ ਹੱਲਾ-ਸ਼ੇਰੀ ਦਿੰਦੇ ਨਜ਼ਰ ਆ ਰਹੇ ਹਨ।

Advertisement

Advertisement