ਮਨਤਾਜ ਹੈੱਡ ਬੁਆਏ ਤੇ ਰਾਜਿੰਦਰਜੀਤ ਹੈੱਡ ਗਰਲ ਬਣੀ
05:58 AM May 04, 2025 IST
ਗੁਰਾਇਆ (ਨਰਿੰਦਰ ਸਿੰਘ): ਐੱਸਟੀਐੱਸ ਵਰਲਡ ਸਕੂਲ ਵਿੱਚ ਸਮਾਗਮ ਕਰਵਾਇਆ ਗਿਆ। ਸਕੂਲ ਦੇ ਐੱਨਸੀਸੀ ਬੈਂਡ ਵੱਲੋਂ ਮਾਰਚ ਪਾਸ ਰਾਹੀਂ ਮੁੱਖ ਮਹਿਮਾਨਾਂ ਨੂੰ ਆਡੀਟੋਰੀਅਮ ਵਿੱਚ ਲਿਆਂਦਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਪਹਿਲੀ ਤੋਂ ਨੌਵੀਂ ਜਮਾਤ ਅਤੇ ਗਿਆਰ੍ਹਵੀਂ ਜਮਾਤ ਦੇ ਪਹਿਲੇ, ਦੂਜੇ, ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ ਨੇ ਵਿਦਿਆਰਥਣ ਰਾਜਿੰਦਰਜੀਤ ਕੌਰ ਨੂੰ ਹੈੱਡ ਗਰਲ ਅਤੇ ਵਿਦਿਆਰਥੀ ਮਨਤਾਜ ਨੂੰ ਹੈੱਡ ਬੁਆਏ ਨੂੰ ਤੇ ਡਿਪਟੀ ਹੈੱਡ ਬੁਆਏ ਸੁਖਦੀਪ ਤੇ ਡਿਪਟੀ ਹੈਡ ਗਰਲ ਨੰਦਿਨੀ ਨੂੰ ਬੈਜ਼ ਲਾ ਕੇ ਸਨਮਾਨਿਆ। ਇਸ ਮਗਰੋਂ ਵਿਦਿਆਰਥੀਆਂ ਨੂੰ ਸਹੁੰ ਚੁੱਕੀ ਗਈ।
Advertisement
Advertisement