ਮਈ ’ਚ ਯੂਪੀਆਈ ਲੈਣ-ਦੇਣ 25.14 ਲੱਖ ਕਰੋੜ ਦੇ ਰਿਕਾਰਡ ਪੱਧਰ ’ਤੇ
04:26 AM Jun 03, 2025 IST
ਨਵੀਂ ਦਿੱਲੀ, 2 ਜੂਨ
ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂਪੀਆਈ) ਰਾਹੀਂ ਲੈਣ-ਦੇਣ ਮਈ ਵਿੱਚ 25.14 ਲੱਖ ਕਰੋੜ ਦੇ ਰਿਕਾਰਡ ਪੱਧਰ ’ਤੇ ਪੁੱਜ ਗਿਆ ਹੈ। ਇਹ ਅੰਕੜਾ ਪਿਛਲੇ ਮਹੀਨਿਆਂ ਦੇ ਮੁਕਾਬਲੇ ਪੰਜ ਫ਼ੀਸਦੀ ਵੱਧ ਹੈ। ਭਾਰਤ ਦੇ ਕੌਮੀ ਭੁਗਤਾਨ ਨਿਗਮ (ਐੱਨਪੀਸੀਆਈ) ਨੇ ਦੱਸਿਆ ਕਿ ਅਪਰੈਲ ਵਿੱਚ ਯੂਪੀਆਈ ਲੈਣ-ਦੇਣ ਦਾ ਮੁੱਲ 23.94 ਲੱਖ ਕਰੋੜ ਰੁਪਏ ਸੀ। ਜਾਣਕਾਰੀ ਮੁਤਾਬਕ ਮਈ ਵਿੱਚ 1,867.7 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ ਜਦਕਿ ਇਸ ਤੋਂ ਪਿਛਲੇ ਮਹੀਨੇ ’ਚ 1,789.3 ਕਰੋੜ ਦਾ ਲੈਣ-ਦੇਣ ਹੋਇਆ ਸੀ। ਐੱਨਪੀਸੀਆਈ ਨੇ ਕਿਹਾ ਕਿ ਲੈਣ-ਦੇਣ ਦਾ ਮੁੱਲ ਮਈ ਵਿੱਚ 25.14 ਲੱਖ ਕਰੋੜ ਰੁਪਏ ਰਿਹਾ ਜਦਕਿ ਇੱਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਹ 20.44 ਲੱਖ ਕਰੋੜ ਰੁਪਏ ਸੀ। ਇੰਝ, ਸਾਲਾਨਾ ਆਧਾਰ ’ਤੇ 23 ਫ਼ੀਸਦੀ ਦਾ ਵਾਧਾ ਹੋਇਆ। ਮਈ ਵਿੱਚ ਰੋਜ਼ਾਨਾ ਲੈਣ-ਦੇਣ ਔਸਤਨ 81.106 ਕਰੋੜ ਰੁਪਏ ਰਿਹਾ ਜੋ ਅਪਰੈਲ ਦੇ 79,831 ਕਰੋੜ ਦੇ ਪੱਧਰ ਤੋਂ 1.5 ਫ਼ੀਸਦੀ ਵੱਧ ਹੈ। -ਪੀਟੀਆਈ
Advertisement
Advertisement