ਭੱਦਰਵਾਹ ’ਚ 27 ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ
05:53 AM May 25, 2025 IST
ਜੰਮੂ: ਜੰਮੂ-ਕਸ਼ਮੀਰ ਸਰਕਾਰ ਨੇ ਡੋਡਾ ਜ਼ਿਲ੍ਹੇ ਦੇ ਭੱਦਰਵਾਹ ਕਸਬੇ ਦੇ ਕੁਝ ਹਿੱਸਿਆਂ ਵਿੱਚ 27 ਮਈ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਅਸਥਾਈ ਤੌਰ ’ਤੇ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਅਨੁਸਾਰ ਕੁੱਝ ਦੇਸ਼ ਵਿਰੋਧੀ ਅਨਸਰ ਇਲਾਕੇ ਵਿੱਚ ਕਾਨੂੰਨ ਵਿਵਸਥਾ ਵਿਗਾੜਨ ਲਈ ਮੋਬਾਈਲ ਇੰਟਰਨੈੱਟ ਦੀ ਦੁਰਵਰਤੋਂ ਕਰ ਸਕਦੇ ਹਨ ਇਸ ਕਾਰਨ ਗ੍ਰਹਿ ਵਿਭਾਗ ਨੇ ਪੁਲੀਸ ਇੰਸਪੈਕਟਰ ਜਨਰਲ (ਜੰਮੂ ਜ਼ੋਨ) ਭੀਮ ਸੈਨ ਦੀ ਸਿਫ਼ਾਰਸ਼ ’ਤੇ 37 ਟਾਵਰਾਂ (ਰਿਲਾਇੰਸ ਜੀਓ ਦੇ 19 ਅਤੇ ਏਅਰਟੈੱਲ ਦੇ 18) ਤੋਂ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਮੁਅੱਤਲ ਰਹਿਣਗੀਆਂ। -ਪੀਟੀਆਈ
Advertisement
Advertisement