ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਨਖ਼ਾਹ ਨਾ ਮਿਲਣ ਖ਼ਿਲਾਫ਼ ਕੱਚੇ ਕਾਮਿਆ ਵੱਲੋਂ ਧਰਨਾ

04:27 AM May 10, 2025 IST
featuredImage featuredImage
ਫੈਕਟਰੀ ਅੱਗੇ ਪ੍ਰਦਰਸ਼ਨ ਕਰਦੇ ਹੋਏ ਕਾਮੇ।

ਜਤਿੰਦਰ ਸਿੰਘ ਬਾਵਾ

Advertisement

ਸ੍ਰੀ ਗੋਇੰਦਵਾਲ ਸਾਹਿਬ, 9 ਅਪਰੈਲ
ਸਥਾਨਕ ਭਾਰਤੀ ਹੈਵੀ ਇਲੈਕਟ੍ਰੀਕਲ ਲਿਮਟਿਡ (ਬੀਐਚਈਐਲ) ਵਿੱਚ ਆਰਜ਼ੀ ਤੌਰ ’ਤੇ ਕੰਮ ਕਰ ਰਹੇ ਕਾਮਿਆਂ ਵੱਲੋਂ ਤਨਖ਼ਾਹ ਨਾ ਮਿਲਣ ਕਾਰਨ ਅੱਜ ਫੈਕਟਰੀ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ, ਭੁਪਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਦਵਿੰਦਰ ਸਿੰਘ ਆਦਿ ਨੇ ਆਖਿਆ ਕਿ ਫੈਕਟਰੀ ਅਧੀਨ ਸਾਡੇ ਕੋਲੋਂ ਕੰਮ ਕਰਵਾ ਰਿਹਾ ਠੇਕਦਾਰ ਬੀਐੱਚਈਐੱਲ ਵੱਲੋਂ 2018 ਤੋਂ ਕਾਮਿਆਂ ਦੇ ਤਨਖ਼ਾਹ ਭੱਤੇ ਵਿੱਚ ਕੀਤੇ ਵਾਧੇ ਲਾਗੂ ਨਹੀਂ ਕਰ ਰਿਹਾ, ਉੱਥੇ ਹੀ ਤਨਖ਼ਾਹ ਦੇਣ ਵਿਚ ਹਰ ਮਹੀਨੇ ਕਥਿਤ ਤੌਰ ’ਤੇ ਖੱਜਲ ਖੁਆਰ ਕੀਤਾ ਜਾਂਦਾ ਹੈ। ਰੋਸ ਪ੍ਰਦਰਸ਼ਨ ਕਰ ਰਹੇ ਕਾਮਿਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੈਕਟਰੀ ਅੰਦਰ 15 ਤੋਂ 20 ਸਾਲ ਤੋਂ ਕੰਮ ਕਰਨ ਦੇ ਬਾਵਜੂਦ ਮੈਨੇਜਮੈਂਟ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਨੂੰ ਸਕਿਲਡ ਵਰਕਰ ਤੋਂ ਅਣ-ਸਕਿਲਡ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੈਨੇਜਮੈਂਟ ਕੇਂਦਰ ਸਰਕਾਰ ਕੋਲੋਂ ਉਨ੍ਹਾਂ ਨੂੰ ਸਕਿਲਡ ਵਰਕਰ ਦਾ ਦਰਜਾ ਦਿੰਦੇ ਹੋਏ ਤਨਖ਼ਾਹ ਵਿਚ ਵਾਧਾ ਕੀਤਾ ਜਾਵੇ। ਇਸ ਸਬੰਧੀ ਬੀਐੱਚਈਐੱਲ ਦੇ ਜਰਨਲ ਮੈਨੇਜਰ ਤਜਿੰਦਰ ਸਿੰਘ ਨੇ ਕਿਹਾ ਕਿ ਕੱਚੇ ਕਾਮਿਆ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਠੇਕੇਦਾਰ ਵੱਲੋਂ ਕਾਮਿਆਂ ਨੂੰ ਤਨਖ਼ਾਹ ਦਾ ਭੁਗਤਾਨ ਕਰਨਾ ਹੁੰਦਾ ਹੈ।

 

Advertisement

Advertisement