ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਗਰੋਂ ਖੰਨਾ ਕੌਂਸਲ ਪੁੱਜੀ ਵਿਜੀਲੈਂਸ

06:50 AM May 09, 2025 IST
featuredImage featuredImage
ਜਾਂਚ ਦੌਰਾਨ ਗਲੀ ਦੀਆਂ ਟਾਈਲਾਂ ਦਾ ਸੈਂਪਲ ਲੈਂਦੇ ਹੋਏ ਵਿਜੀਲੈਂਸ ਅਧਿਕਾਰੀ। -ਫੋਟੋ: ਓਬਰਾਏ

ਜੋਗਿੰਦਰ ਸਿੰਘ ਓਬਰਾਏ
ਖੰਨਾ, 8 ਮਈ
ਇਥੋਂ ਦੇ ਨਗਰ ਕੌਂਸਲ ਵਿੱਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਣ ਮਗਰੋਂ ਅੱਜ ਸਟੇਟ ਵਿਜੀਲੈਂਸ ਦੀ ਟੀਮ ਜਾਂਚ ਲਈ ਪੁੱਜੀ ਜਿਸ ਨੇ ਕੌਂਸਲ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਕਰਵਾਏ ਕੰਮਾਂ ਦੀ ਜਾਂਚ ਕਰਦਿਆਂ ਸੈਂਪਲ ਭਰੇ। ਵਿਜੀਲੈਂਸ ਟੀਮ ਨੇ ਸਪਰਿੰਗ ਡੇਲ ਸਕੂਲ ਰੋਡ ਸਥਿਤ ਸਹਾਰਾ ਹਸਪਤਾਲ ਤੇ ਨਵੀਂ ਆਬਾਦੀ ਵਾਲੇ ਖੇਤਰ ਦੀ ਚੈਕਿੰਗ ਕੀਤੀ ਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਵਿੱਚ ਸੜਕ ਦੀ ਖੁਦਾਈ ਕਰਵਾ ਕੇ ਸੈਂਪਲ ਭਰੇ। ਇਸ ਮਗਰੋਂ ਟੀਮ ਨੇ ਨਗਰ ਕੌਂਸਲ ਦੇ ਦਫ਼ਤਰ ਦਾ ਰਿਕਾਰਡ ਚੈੱਕ ਕੀਤਾ।

Advertisement

ਟੀਮ ਵਿਚ ਸ਼ਾਮਲ ਤਕਨੀਕੀ ਟੀਮ ਵਿਜੀਲੈਂਸ ਦਫ਼ਤਰ ਦੇ ਐਕਸੀਅਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਖੰਨਾ ਨਗਰ ਕੌਂਸਲ ਦੇ ਕੰਮ ਵਿਚ ਬੇਨਿਯਮੀਆਂ ਦੀ ਸ਼ਿਕਾਇਤ ਦੀ ਜਾਂਚ ਕਰਨ ’ਤੇ ਨਵੀਂ ਆਬਾਦੀ ਵਿਚ ਰੱਬ ਜੀ ਦੀ ਕੋਠੀ ਨੇੜੇ ਬਣੀ ਸੜਕ ਦੀ ਪੈਮਾਇਸ਼ ਲਾਈ ਜਾ ਰਹੀ ਹੈ ਜਿਹੜੀਆਂ ਇੰਟਰਲਾਕ ਟਾਈਲਾਂ ਲਾਈਆਂ ਗਈਆਂ ਹਨ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਸੈਂਪਲ ਦੀ ਲੈਬੋਰੇਟਰੀ ਜਾਂਚ ਉਪਰੰਤ ਜੇਕਰ ਕੋਈ ਕਮੀ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ। ਟੀਮ ਨੇ ਨਗਰ ਕੌਂਸਲ ਦਾ ਰਿਕਾਰਡ ਵੀ ਆਪਣੇ ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਨੇ ਪਿਛਲੇ ਸਮੇਂ ਵਿਚ ਨਵੀਂ ਆਬਾਦੀ ਇਲਾਕੇ ਵਿਚ 900 ਮੀਟਰ ਲੰਬੀ ਇੰਟਰਲਾਕ ਸੜਕ ਦੀ ਜਾਂਚ ਕੀਤੀ ਸੀ। ਇਹ ਸੜਕ ਉਸ ਸਮੇਂ ਕਰੀਬ 21 ਲੱਖ ਰੁਪਏ ਦੀ ਲਾਗਤ ਨਾਲ ਠੇਕੇਦਾਰ ਅੰਬਿਕਾ ਪੰਡਿਤ ਵੱਲੋਂ ਬਣਾਈ ਗਈ ਸੀ, ਰੋਡ ’ਤੇ ਘਟੀਆ ਮਟੀਰੀਅਲ ਲਾਉਣ ਸਬੰਧੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਦੀ ਅੱਜ ਜਾਂਚ ਕੀਤੀ ਗਈ ਹੈ। ਇਸ ਦੌਰਾਨ ਠੇਕੇਦਾਰ ਅੰਬਿਕਾ ਪੰਡਿਤ ਨੇ ਕਿਹਾ ਕਿ ਵਿਜੀਲੈਂਸ ਟੀਮ ਨੇ ਸੜਕ ਦੀ ਖੁਦਾਈ ਕਰਕੇ ਸੈਂਪਲ ਭਰੇ ਹਨ ਜਿਸ ਲਈ ਸਹਿਯੋਗ ਦਿੱਤਾ ਗਿਆ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਚੈਕਿੰਗ ਲਈ ਆਪਣੇ ਨਾਲ ਜਾਣ ਲਈ ਕਿਹਾ ਗਿਆ ਸੀ ਪ੍ਰਤੂੰ ਜ਼ਰੂਰੀ ਕੰਮ ਵਿਚ ਵਿਅਸਤ ਹੋਣ ਕਾਰਨ ਕੌਂਸਲ ਦੇ ਬਾਕੀ ਅਧਿਕਾਰੀ ਉਨ੍ਹਾਂ ਦੇ ਨਾਲ ਸਨ।

Advertisement
Advertisement