ਭ੍ਰਿਸ਼ਟਾਚਾਰ: ਚਾਰ ਪੁਲੀਸ ਮੁਲਾਜ਼ਮਾਂ ਨੂੰ ਜੇਲ੍ਹ ਭੇਜਿਆ
03:11 AM Jun 03, 2025 IST
ਪੱਤਰ ਪ੍ਰੇਰਕ
ਫਗਵਾੜਾ, 2 ਜੂਨ
ਨਸ਼ਾ ਤਸਕਰ ਨੂੰ ਰਿਸ਼ਵਤ ਲੈ ਕੇ ਭਜਾਉਣ ਦੇ ਦੋਸ਼ ’ਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਸੀਆਈਏ ਸਟਾਫ਼ ਇੰਚਾਰਜ ਸਣੇ ਚਾਰ ਮੁਲਾਜ਼ਮਾਂ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਡੀਐੱਸਪੀ ਭਾਰਤ ਭੂਸ਼ਣ ਵੱਲੋਂ ਕੀਤੀ ਗਈ। ਕਥਿਤ ਨਸ਼ਾ ਤਸਕਰ ਸੁਖਵਿੰਦਰ ਕੁਮਾਰ ਹਨੀ ਵਾਸੀ ਕਾਂਸ਼ੀ ਨਗਰ ਨੂੰ ਕੁੱਝ ਦਿਨ ਪਹਿਲਾਂ ਕਾਬੂ ਕੀਤਾ ਗਿਆ ਸੀ। ਪੁਲੀਸ ਮੁਲਾਜ਼ਮਾਂ ’ਤੇ ਉਸ ਨੂੰ ਭਜਾਉਣ ਲਈ ਉਸ ਦੇ ਪਰਿਵਾਰ ਤੋਂ ਢਾਈ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸੀਆਈਏ ਸਟਾਫ਼ ਇੰਚਾਰਜ ਬਿਸਮਨ ਸਿੰਘ, ਥਾਣੇਦਾਰ ਜਸਵਿੰਦਰ ਸਿੰਘ, ਥਾਣੇਦਾਰ ਨਿਰਮਲ ਕੁਮਾਰ ਤੇ ਹੈੱਡ ਕਾਂਸਟੇਬਲ ਜਗਰੂਪ ਸਿੰਘ ਨੇ ਰਿਸ਼ਵਤ ਲੈਣ ਮਗਰੋਂ ਉਸ ਨੂੰ ਪੁਲੀਸ ਹਿਰਾਸਤ ’ਚੋਂ ਫ਼ਰਾਰ ਕਰਾ ਦਿੱਤਾ ਸੀ। ਡੀਆਈਜੀ ਵੱਲੋਂ ਕੀਤੀ ਕਾਰਵਾਈ ਮਗਰੋਂ ਮੁਲਾਜ਼ਮਾਂ ਨੂੰ ਕੀਤਾ ਸੀ।
Advertisement
Advertisement