ਭੇਤ-ਭਰੀ ਹਾਲਤ ’ਚ ਵਿਆਹੁਤਾ ਦੀ ਮੌਤ
05:44 AM May 13, 2025 IST
ਮੋਹਿਤ ਸਿੰਗਲਾ
Advertisement
ਨਾਭਾ, 12 ਮਈ
ਨਾਭਾ ਦੇ ਪਿੰਡ ਤੁੰਗਾ ਵਿੱਚ ਵਿਆਹੁਤਾ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਲੜਕੀ ਦੇ ਪੇਕਾ ਪਰਿਵਾਰ ਨੇ ਸਹੁਰਾ ਪਰਿਵਾਰ ਖ਼ਿਲਾਫ਼ ਦੋਸ਼ ਲਗਾਏ ਹਨ। ਮ੍ਰਿਤਕ ਸਪਨਾ (24) ਦੇ ਪਿਤਾ ਰਾਜਕੁਮਾਰ ਅਤੇ ਭਰਾ ਟਿੰਕੂ ਨੇ ਦੱਸਿਆ ਕਿ ਲੜਕਾ ਨਸ਼ੇ ਦਾ ਆਦੀ ਹੈ ਤੇ ਅਕਸਰ ਸਪਨਾ ਨਾਲ ਕੁੱਟਮਾਰ ਕਰਦਾ ਸੀ। ਪਹਿਲਾਂ ਵੀ ਪੰਚਾਇਤੀ ਸਮਝੌਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਸਪਨਾ ਦੀ ਮੌਤ ਬਾਰੇ ਪਤਾ ਲੱਗਣ ’ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੇਹ ਤੋਂ ਆ ਰਹ ਬਦਬੂ ਤੋਂ ਸ਼ੱਕ ਹੋਇਆ ਕਿ ਉਨ੍ਹਾਂ ਨੂੰ ਮੌਤ ਤੋਂ ਕਾਫੀ ਦੇਰ ਬਾਅਦ ਇਤਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਸ ਦਿਨ ਪਹਿਲਾਂ ਵੀ ਪਿੰਡ ਦੇ ਮੋਹਤਬਰਾਂ ਦੀ ਜ਼ਿੰਮੇਵਾਰੀ ’ਤੇ ਸਮਝੌਤਾ ਹੋਇਆ ਸੀ। ਨਾਭਾ ਸਦਰ ਪੁਲੀਸ ਥਾਣਾ ਮੁਖੀ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement