ਭੇਤ-ਭਰੀ ਹਾਲਤ ’ਚ ਨੌਜਵਾਨ ਦੀ ਲਾਸ਼ ਮਿਲੀ
05:26 AM May 31, 2025 IST
ਪੱਤਰ ਪ੍ਰੇਰਕ
Advertisement
ਜਲੰਧਰ, 30 ਮਈ
ਆਦਮਪੁਰ ਅਲਾਵਲਪੁਰ ਮੁੱਖ ਮਾਰਗ ’ਤੇ ਬੀਤੇ ਦੇਰ ਰਾਤ ਮਾਤਾ ਗੁਜਰੀ ਕਾਲਜ ਨੇੜਿਓਂ ਕੱਚੀ ਸੜਕ ’ਤੇ ਇੱਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਦਮਪੁਰ ਪੁਲੀਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ (45) ਉਰਫ ਹੈਪੀ ਹਾਲ ਵਾਸੀ ਅਲਾਵਲਪੁਰ ਵਜੋਂ ਹੋਈ। ਸੰਦੀਪ ਆਦਮਪੁਰ ਵਿੱਚ ਰੇਡੀਮੇਡ ਕੱਪੜੇ ਦੀ ਦੁਕਾਨ ’ਤੇ ਕੰਮ ਕਰ ਕਰਦਾ ਸੀ ਅਤੇ ਸ਼ਾਮ ਕਰੀਬ ਸੱਤ ਵਜੇ ਕੰਮ ਤੋਂ ਛੁੱਟੀ ਕਰ ਗਿਆ ਸੀ। ਜਾਣਕਾਰੀ ਮੁਤਾਬਿਕ ਸੰਦੀਪ ਕਿਸੇ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਅਲਾਵਲਪੁਰ ਵੱਲ ਗਿਆ ਸੀ। ਸੰਦੀਪ ਪਤਨੀ ਅਤੇ ਬੱਚੇ ਨਾਲ ਬਟਾਲਾ ਤੋਂ ਆ ਕੇ ਆਪਣੇ ਸਹੁਰੇ ਪਿੰਡ ਰਹਿ ਰਿਹਾ ਸੀ।
Advertisement
Advertisement