ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੂ-ਮਾਫ਼ੀਆ ਨੇ ਜੇਲ੍ਹ ’ਚ ਬੰਦ ਵਿਅਕਤੀ ਦੀ ਕੋਠੀ ਵੇਚੀ

05:35 AM May 30, 2025 IST
featuredImage featuredImage

ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਮਈ
ਡਿਜੀਟਲ ਤਕਨਾਲੋਜੀ ਯੁਗ ’ਚ ਇਥੇ ਭੂ-ਮਾਫ਼ੀਆ ਵੱਲੋਂ ਨਾਭਾ ਜੇਲ੍ਹ ’ਚ ਬੰਦ ਇੱਕ ਵਿਅਕਤੀ ਦੀ ਕੋਠੀ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲੀਸ ਨੇ ਨੰਬਰਦਾਰ ਸਮੇਤ ਤਿੰਨ ਖ਼ਿਲਾਫ਼ ਜਾਅਲਸਾਜ਼ੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੋਠੀ ਦੀ ਰਜਿਸਟਰੀ ਨਾਮ ਕਰਵਾਉਣ ਵਾਲੇ ਬਲਵਿੰਦਰ ਸਿੰਘ ਪਿੰਡ ਖੋਸਾ ਪਾਂਡੋ, ਨੰਬਰਦਾਰ ਸਵਰਨਜੀਤ ਸਿੰਘ, ਗਵਾਹ ਬਲਵਿੰਦਰ ਸਿੰਘ ਪਿੰਡ ਸਲ੍ਹੀਣਾਂ ਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਲ ਵਿਭਾਗ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਤਤਕਾਲੀ ਤਹਿਸੀਲਦਾਰ ਕਮ ਸਬ ਰਜਿਸਟਰਾਰ ਲਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਉੱਤੇ ਪੁਲੀਸ ਨੂੰ ਪੱਤਰ ਲਿਖਿਆ ਗਿਆ ਸੀ। ਪੁਲੀਸ ਮੁਤਾਬਕ ਰਾਜਿੰਦਰਪਾਲ ਵਾਸੀ ਮੋਗਾ ਖ਼ਿਲਾਫ਼ ਥਾਣਾ ਸਰਹਿੰਦ ਵਿੱਚ ਸਾਲ 2023 ਵਿੱਚ ਕੇਸ ਦਰਜ ਹੋਇਆ ਸੀ ਅਤੇ ਉਹ ਨਾਭਾ ਜੇਲ੍ਹ ਵਿਚ ਬੰਦ ਸੀ। ਕਰੀਬ 4 ਮਹੀਨੇ ਪਹਿਲਾਂ 24 ਜਨਵਰੀ 2025 ਨੂੰ ਰਾਜਿੰਦਰਪਾਲ ਦੀ ਕੋਠੀ ਦੀ ਰਜਿਸਟਰੀ ਬਲਵਿੰਦਰ ਸਿੰਘ ਦੇ ਨਾਮ ਹੋਈ ਹੈ। ਉਨ੍ਹਾਂ ਕਿਹਾ ਕਿ ਖਰੀਦਦਾਰ, ਨੰਬਰਦਾਰ, ਗਵਾਹ ਠੀਕ ਹਨ ਪਰ ਉਕਤ ਰਾਜਿੰਦਰਪਾਲ ਦੀ ਜਗ੍ਹਾ ਰਜਿਸਟਰੀ ਕਰਵਾਉਣ ਵੇਲੇ ਕਿਹੜਾ ਵਿਅਕਤੀ ਪੇਸ਼ ਹੋਇਆ ਉਸ ਦੀ ਤਹਿਸੀਲਦਾਰ ਦਫ਼ਤਰ ਵਿਚੋਂ ਰਿਕਾਰਡ ਹਾਸਲ ਕਰਕੇ ਪਛਾਣ ਕੀਤੀ ਜਾ ਰਹੀ ਹੈ। ਰਾਜਿੰਦਰਪਾਲ ਨੂੰ ਇਸ ਧੋਖਾਧੜੀ ਤੇ ਜਾਅਲਸਾਜ਼ੀ ਬਾਰੇ ਉਦੋਂ ਪਤਾ ਲੱਗਾ ਜਦੋਂ ਕੋਠੀ ਦੀ ਰਜਿਸਟਰੀ ਆਪਣੇ ਨਾਮ ਕਰਵਾਉਣ ਵਾਲਾ ਕੋਠੀ ’ਤੇ ਕਬਜ਼ਾ ਕਰਨ ਲਈ ਪਹੁੰਚ ਗਿਆ।
ਇਥੇ ਦੱਸਣਾ ਬਣਦਾ ਹੈ ਕਿ ਭਾਵੇਂ ਸੂਬਾ ਸਰਕਾਰ ਨੇ ਜ਼ਮੀਨੀ ਰਜਿਸਟਰੀਆਂ ਲਈ ਪਾਰਦਾਰਸ਼ਤਾ ਤੇ ਜਾਅਲਸਾਜ਼ੀ ਨੂੰ ਰੋਕਣ ਲਈ ਡਿਜੀਟਲ ਤਕਨਾਲੋਜੀ ਤਹਿਤ ਆਨਲਾਈਨ ਦਸਤਾਵੇਜ਼ ਅਪਲੋਡ ਕੀਤੇ ਜਾਂਦੇ ਹਨ ਪਰ ਸਰਕਾਰ ਦੀ ਡਿਜੀਟਲ ਤਕਨਾਲੋਜੀ ਨੂੰ ਭੂ-ਮਾਫ਼ੀਆ ਨੇ ਫੇਲ੍ਹ ਕਰ ਦਿੱਤਾ ਹੈ। ਇਥੇ ਇਹ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਅਨੇਕਾਂ ਮਾਮਲੇ ਸਾਹਮਣੇ ਆਏ। ਇਥੇ ਸ਼ਹਿਰ ’ਚ ਪਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਜਾਂ ਤਾਂ ਦੱਬ ਲਈਆਂ ਜਾਂ ਜਾਅਲਸਾਜ਼ੀ ਨਾਲ ਰਜਿਸਟਰੀ ਕਰਵਾ ਲਈਆਂ ਗਈਆਂ। ਪੁਲੀਸ ਨੇ ਕਈ ਮਾਮਲਿਆਂ ’ਚ ਐਫ਼ਆਈਆਰ ਦਰਜ ਕੀਤੀ ਹੈ ਪਰ ਪੀੜਤ ਪਰਵਾਸੀ ਪੰਜਾਬੀ ਤੇ ਹੋਰ ਲੋਕ ਆਪਣੀ ਹੀ ਮਾਲਕੀ ਦੀ ਜ਼ਮੀਨ ਨੂੰ ਸਹੀ ਠਹਿਰਾਉਣ ਲਈ ਅਦਾਲਤਾਂ ਵਿਚ ਕਈ ਵਰ੍ਹਿਆਂ ਤੋਂ ਕੇਸਾਂ ਦੀ ਪੈਰਵਾਈ ਕਰ ਰਹੇ ਹਨ ਅਤੇ ਖੱਜਲ ਖੁਆਰ ਹੋ ਰਹੇ ਹਨ।

Advertisement

Advertisement