‘ਭੂਲ ਚੁੂਕ ਮੁਆਫ਼’ ਨੇ ਬਾਕਸ ਆਫਿਸ ’ਤੇ 54.12 ਕਰੋੜ ਰੁਪਏ ਕਮਾਏ
05:12 AM Jun 02, 2025 IST
ਨਵੀਂ ਦਿੱਲੀ: ਰਾਜਕੁਮਾਰ ਰਾਓ ਦੀ ਫ਼ਿਲਮ ‘ਭੂਲ ਚੁੂਕ ਮੁਆਫ਼’ ਨੇ ਘਰੇਲੂ ਬਾਕਸ ਆਫਿਸ ’ਤੇ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮੈਡੌਕ ਫਿਲਮਜ਼ ਦੇ ਬੈਨਰ ਹੇਠ ਦਿਨੇਸ਼ ਵਿਜਨ ਵੱਲੋਂ ਬਣਾਈ ਇਸ ਫਿਲਮ ਦਾ ਨਿਰਦੇਸ਼ਨ ਕਰਨ ਸ਼ਰਮਾ ਨੇ ਕੀਤਾ ਹੈ। ਇਹ ਫਿਲਮ 23 ਮਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸੀ। ਨਿਰਮਾਤਾਵਾਂ ਵੱਲੋਂ ਜਾਰੀ ਬਿਆਨ ਅਨੁਸਾਰ, ‘ਭੂਲ ਚੁੂਕ ਮੁਆਫ਼’ ਦੀ ਕੁੱਲ ਘਰੇਲੂ ਕਮਾਈ 54.12 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਫਿਲਮ ਦੀ ਕਹਾਣੀ ਇੱਕ ਨੌਜਵਾਨ ਦੁਆਲੇ ਘੁੰਮਦੀ ਹੈ ਜਿਸ ਦਾ ਵਿਆਹ ਹੋਣ ਵਾਲਾ ਹੈ, ਪਰ ਉਹ ‘ਸਮੇਂ ਦੇ ਚੱਕਰ’ ਵਿੱਚ ਫਸ ਜਾਂਦਾ ਹੈ ਅਤੇ ਆਪਣੇ ਵਿਆਹ ਤੋਂ ਇੱਕ ਦਿਨ ਪਹਿਲਾਂ ਯਾਨੀ ਆਪਣੇ ਹਲਦੀ ਦੀ ਰਸਮ ਵਾਲੇ ਦਿਨ ਨੂੰ ਵਾਰ-ਵਾਰ ਜਿਊਂਦਾ ਹੈ। ਫਿਲਮ ਵਿੱਚ ਵਾਮਿਕਾ ਗੱਬੀ ਮੁੱਖ ਭੂਮਿਕਾ ਵਿੱਚ ਹੈ। ਸੀਮਾ ਪਾਹਵਾ, ਸੰਜੈ ਮਿਸ਼ਰਾ ਅਤੇ ਇਸ਼ਤਿਆਕ ਖਾਨ ਨੇ ਵੀ ਇਸ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। -ਪੀਟੀਆਈ
Advertisement
Advertisement