ਭੁੱਕੀ ਸਣੇ ਗ੍ਰਿਫ਼ਤਾਰ ਮੁਲਜ਼ਮ ਨੂੰ ਜਾਂਚ ਲਈ ਸਮਾਣਾ ਲਿਆਂਦਾ
05:23 AM Jun 28, 2025 IST
ਪੱਤਰ ਪ੍ਰੇਰਕ
Advertisement
ਸਮਾਣਾ, 27 ਜੂਨ
ਰਾਜਸਥਾਨ ਪੁਲੀਸ ਨੇ ਇੱਕ ਕੈਂਟਰ ਵਿੱਚ ਤਸਕਰੀ ਕਰਕੇ ਲਿਜਾਈ ਜਾ ਰਹੀ 678 ਕਿਲੋ ਭੁੱਕੀ ਸਣੇ ਕਾਬੂ ਕੀਤੇ ਗਏ ਵਿਅਕਤੀ ਨੂੰ ਬੁੱਧਵਾਰ ਨੂੰ ਜਾਂਚ ਪੜਤਾਲ ਲਈ ਸਦਰ ਸਮਾਣਾ ਦੇ ਪਿੰਡ ਦੋਦੜਾ ਲਿਆਂਦਾ। ਭੀਲਵਾੜਾ (ਰਾਜਸਥਾਨ) ਦੇ ਬਿਚੋਲੀਆ ਪੁਲੀਸ ਥਾਣਾ ਦੇ ਇੰਚਾਰਜ ਲੋਕਪਾਲ ਸਿੰਘ ਰਾਠੌੜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਸਦਰ ਥਾਣਾ ਸਮਾਣਾ ਅਧੀਨ ਪੈਂਦੇ ਪਿੰਡ ਦੋਦੜਾ ਦੇ ਵਾਸੀ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਇੱਕ ਕੈਂਟਰ ਵਿੱਚ ਭਰ ਕੇ ਪੰਜਾਬ ਲਿਆਂਦੀ ਜਾ ਰਹੀ 678 ਕਿਲੋ ਭੁੱਕੀ ਪੋਸਤ ਸਮੇਤ ਕਾਬੂ ਕਰ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਲਿਜਾਈ ਜਾ ਰਹੀ ਭੁੱਕੀ ਸਦਰ ਥਾਣਾ ਸਮਾਣਾ ਅਤੇ ਲੁਧਿਆਣਾ ਦੇ ਕੁਝ ਤਸਕਰਾਂ ਨੂੰ ਸਪਲਾਈ ਕਰਨ ਬਾਰੇ ਜਾਣਕਾਰੀ ਦਿੱਤੀ, ਜਿਸ ਮਗਰੋਂ ਅਦਾਲਤ ਦਾ ਹੁਕਮ ਪ੍ਰਾਪਤ ਕਰਕੇ ਮੁਲਜ਼ਮ ਨੂੰ ਜਾਂਚ ਪੜਤਾਲ ਲਈ ਸਮਾਣਾ ਲਿਆਂਦਾ। ਸਥਾਨਕ ਹਸਪਤਾਲ ਵਿੱਚ ਜਾਂਚ ਪੜਤਾਲ ਉਪਰੰਤ ਅਧਿਕਾਰੀ ਨੇ ਦੱਸਿਆ ਕਿ ਜਾਂਚ ਜਾਰੀ ਹੈ।
Advertisement
Advertisement